ਫਿਲਪੀਨਜ਼ ਸੜਕ ਹਾਦਸੇ ''ਚ 8 ਲੋਕਾਂ ਦੀ ਮੌਤ, 13 ਜ਼ਖਮੀ

05/17/2019 7:21:05 PM

ਮਨੀਲਾ (ਏਜੰਸੀ)- ਫਿਲਪੀਨਜ਼ ਦੇ ਮੱਧ ਸੂਬੇ ਲੀਤੇ ਵਿਚ ਸ਼ੁੱਕਰਵਾਰ ਸਵੇਰੇ ਇਕ ਯਾਤਰੀ ਵਾਹਨ ਅਤੇ 6 ਪਹੀਆ ਟਰੱਕ ਵਿਚਾਲੇ ਆਹਮੋ-ਸਾਹਮਣੇ ਦੀ ਟੱਕਰ ਵਿਚ 8 ਲੋਕਾਂ ਦੀ ਮੌਤ ਹੋ ਗਈ ਅਤੇ 13 ਹੋਰ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਇਹ ਦੁਰਘਟਨਾ ਬਾਬਤਨਗੋਨ ਸ਼ਹਿਰ ਦੇ ਰਾਜਮਾਰਗ 'ਤੇ ਤੜਕੇ 6:15 ਵਜੇ ਹੋਈ। ਮ੍ਰਿਤਕਾਂ ਵਿਚ ਇਕ ਪਰਿਵਾਰ ਦੇ ਕੁਝ ਮੈਂਬਰ ਵੀ ਸ਼ਾਮਲ ਹਨ। ਉਨ੍ਹਾਂ ਨੇ ਦੱਸਿਆ ਕਿ ਯਾਤਰੀ ਵਾਹਨ ਤਾਕਲੋਬਾਨ ਸ਼ਹਿਰ ਵੱਲ ਜਾ ਰਿਹਾ ਸੀ ਤਾਂ ਬਾਬਤਨਗੋਨ ਵਲੋਂ ਜਾ ਰਹੇ ਟਰੱਕ ਨੇ ਉਸ ਨੂੰ ਸਾਹਮਣੇ ਤੋਂ ਟੱਕਰ ਮਾਰ ਦਿੱਤੀ। ਪੁਲਸ ਨੇ ਦੱਸਿਆ ਕਿ ਹਾਦਸੇ ਵਿਚ ਮਾਰੇ ਗਏ ਸਾਰੇ 8 ਲੋਕ ਵੈਨ ਵਿਚ ਸਵਾਰ ਸਨ। ਹਾਦਸੇ ਵਿਚ 13 ਲੋਕ ਜ਼ਖਮੀ ਹੋਏ ਹਨ ਜਿਨ੍ਹਾਂ ਵਿਚ ਟਰੱਕ ਦਾ ਚਾਲਕ ਅਤੇ ਸਹਾਇਕ ਵੀ ਸ਼ਾਮਲ ਹੈ। ਚਸ਼ਮਦੀਦਾਂ ਨੇ ਦੱਸਿਆ ਕਿ ਹਾਦਸੇ ਵੇਲੇ ਦੋਹਾਂ ਵਾਹਨਾਂ ਦੀ ਰਫਤਾਰ ਤੇਜ਼ ਸੀ।


Sunny Mehra

Content Editor

Related News