ਕੋਵਿਡ-19 ਮਹਾਮਾਰੀ ਕਾਰਨ ਪੈਦਾ ਹੋਇਆ 80 ਲੱਖ ਟਨ ਤੋਂ ਵੱਧ ''ਪਲਾਸਟਿਕ ਕੂੜਾ''

Wednesday, Nov 10, 2021 - 06:30 PM (IST)

ਕੋਵਿਡ-19 ਮਹਾਮਾਰੀ ਕਾਰਨ ਪੈਦਾ ਹੋਇਆ 80 ਲੱਖ ਟਨ ਤੋਂ ਵੱਧ ''ਪਲਾਸਟਿਕ ਕੂੜਾ''

ਲਾਸ ਏਂਜਲਸ (ਭਾਸ਼ਾ)- ਕੋਵਿਡ-19 ਮਹਾਮਾਰੀ ਕਾਰਨ ਵਿਸ਼ਵ ਪੱਧਰ 'ਤੇ 80 ਲੱਖ ਟਨ ਤੋਂ ਵੱਧ ਪਲਾਸਟਿਕ ਕੂੜਾ ਪੈਦਾ ਹੋਇਆ ਹੈ, ਜਿਸ ਵਿੱਚੋਂ 25,000 ਟਨ ਤੋਂ ਵੱਧ ਮਹਾਸਾਗਰਾਂ ਵਿੱਚ ਗਿਆ ਹੈ। ਇਕ ਅਧਿਐਨ 'ਚ ਇਹ ਗੱਲ ਸਾਹਮਣੇ ਆਈ ਹੈ। 'ਪ੍ਰੋਸੀਡਿੰਗਜ਼ ਆਫ਼ ਦੀ ਨੈਸ਼ਨਲ ਅਕੈਡਮੀ ਆਫ਼ ਸਾਇੰਸਿਜ਼' ਜਰਨਲ ਵਿੱਚ ਪ੍ਰਕਾਸ਼ਿਤ ਇੱਕ ਖੋਜ ਵਿੱਚ ਪਾਇਆ ਗਿਆ ਹੈ ਕਿ ਮਹਾਸਾਗਰ ਦੇ ਪਲਾਸਟਿਕ ਮਲਬੇ ਦਾ ਇੱਕ ਮਹੱਤਵਪੂਰਨ ਹਿੱਸਾ ਤਿੰਨ ਤੋਂ ਚਾਰ ਸਾਲਾਂ ਵਿੱਚ ਲਹਿਰਾਂ ਰਾਹੀਂ ਸਮੁੰਦਰੀ ਕਿਨਾਰਿਆਂ 'ਤੇ ਪਹੁੰਚਣ ਦੀ ਉਮੀਦ ਹੈ। ਮਲਬੇ ਦਾ ਇੱਕ ਛੋਟਾ ਜਿਹਾ ਹਿੱਸਾ ਖੁੱਲ੍ਹੇ ਸਮੁੰਦਰ ਵਿੱਚ ਚਲਾ ਜਾਵੇਗਾ ਜੋ ਆਖਿਰਕਾਰ ਮਹਾਸਾਗਰ ਦੇ ਬੇਸਿਨ ਦੇ ਕੇਂਦਰਾਂ ਵਿੱਚ ਫਸ ਜਾਵੇਗਾ। ਇਸ ਕਾਰਨ ਉੱਥੇ ਕੂੜਾ ਇਕੱਠਾ ਹੋ ਸਕਦਾ ਹੈ ਅਤੇ ਉਹ ਆਰਕਟਿਕ ਮਹਾਸਾਗਰ ਵਿੱਚ ਜਮ੍ਹਾ ਹੋ ਸਕਦਾ ਹੈ। 

ਖੋਜੀਆਂ ਨੇ ਜ਼ਿਕਰ ਕੀਤਾ ਕਿ ਕੋਵਿਡ-19 ਮਹਾਮਾਰੀ ਨੇ ਫੇਸ ਮਾਸਕ, ਦਸਤਾਨੇ ਅਤੇ ਫੇਸ ਸ਼ੀਲਡ ਵਰਗੇ ਸਿੰਗਲ-ਯੂਜ਼ ਪਲਾਸਟਿਕ ਦੀ ਮੰਗ ਨੂੰ ਵਧਾ ਦਿੱਤਾ ਹੈ। ਇਸ ਦੇ ਨਤੀਜੇ ਵਜੋਂ ਪੈਦਾ ਹੋਈ ਰਹਿੰਦ-ਖੂੰਹਦ ਦਾ ਕੁਝ ਹਿੱਸਾ ਨਦੀਆਂ ਅਤੇ ਮਹਾਸਾਗਰਾਂ ਵਿੱਚ ਚਲਾ ਗਿਆ ਹੈ, ਜਿਸ ਨਾਲ ਪਹਿਲਾਂ ਤੋਂ ਹੀ ਕਾਬੂ ਤੋਂ ਬਾਹਰ ਗਲੋਬਲ ਪਲਾਸਟਿਕ ਸਮੱਸਿਆ 'ਤੇ ਦਬਾਅ ਵਧਾ ਦਿੱਤਾ ਹੈ। ਚੀਨ ਦੀ ਨਾਨਜਿੰਗ ਯੂਨੀਵਰਸਿਟੀ ਅਤੇ ਅਮਰੀਕਾ ਦੇ ਸੈਨ ਡਿਏਗੋ ਵਿੱਚ ਕੈਲੀਫੋਰਨੀਆ ਯੂਨੀਵਰਸਿਟੀ (UC) ਦੇ ਖੋਜੀਆਂ ਦੀ ਅਗਵਾਈ ਵਾਲੀ ਟੀਮ ਨੇ ਜ਼ਮੀਨੀ ਸਰੋਤਾਂ ਤੋਂ ਨਿਕਲਣ ਵਾਲੇ ਪਲਾਸਟਿਕ 'ਤੇ ਮਹਾਮਾਰੀ ਦੇ ਪ੍ਰਭਾਵ ਨੂੰ ਮਾਪਣ ਲਈ ਇੱਕ ਨਵੇਂ ਵਿਕਸਿਤ ਮਹਾਸਾਗਰ ਪਲਾਸਟਿਕ ਸੰਖਿਆਤਮਕ ਮਾਡਲ ਦੀ ਵਰਤੋਂ ਕੀਤੀ। ਉਹਨਾਂ ਨੇ 2020 ਵਿਚ ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਅਗਸਤ 2021 ਤੱਕ ਦੇ ਡਾਟਾ ਨੂੰ ਸ਼ਾਮਲ ਕੀਤਾ, ਜਿਸ ਵਿਚ ਪਾਇਆ ਗਿਆ ਕਿ ਸਮੁੰਦਰ ਵਿੱਚ ਜਾਣ ਵਾਲਾ ਜ਼ਿਆਦਾਤਰ ਵਿਸ਼ਵਵਿਆਪੀ ਪਲਾਸਟਿਕ ਕੂੜਾ ਏਸ਼ੀਆ ਤੋਂ ਆ ਰਿਹਾ ਹੈ ਅਤੇ ਇਸ ਵਿਚ ਜ਼ਿਆਦਾਤਰ ਹਸਪਤਾਲ ਦਾ ਕੂੜਾ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ ਨੇ ਬਾਲਗਾਂ ਲਈ ਫਾਈਜ਼ਰ ਕੋਵਿਡ ਵੈਕਸੀਨ ਬੂਸਟਰ ਨੂੰ ਦਿੱਤੀ ਮਨਜ਼ੂਰੀ

ਅਧਿਐਨ ਵਿਕਾਸਸ਼ੀਲ ਦੇਸ਼ਾਂ ਵਿੱਚ ਮੈਡੀਕਲ ਰਹਿੰਦ-ਖੂੰਹਦ ਦੇ ਬਿਹਤਰ ਪ੍ਰਬੰਧਨ ਦੀ ਲੋੜ 'ਤੇ ਜ਼ੋਰ ਦਿੰਦਾ ਹੈ। ਯੂਸੀ ਸੈਨ ਡਿਏਗੋ ਦੇ ਸਹਾਇਕ ਪ੍ਰੋਫੈਸਰ ਸਹਿ-ਲੇਖਕ ਅਮੀਨਾ ਸ਼ੌਰਟਪ ਨੇ ਕਿਹਾ,"ਜਦੋਂ ਅਸੀਂ ਗਣਨਾ ਕਰਨੀ ਸ਼ੁਰੂ ਕੀਤੀ ਤਾਂ ਸਾਨੂੰ ਇਹ ਜਾਣ ਕੇ ਹੈਰਾਨੀ ਹੋਈ ਕਿ ਡਾਕਟਰੀ ਰਹਿੰਦ-ਖੂੰਹਦ ਦੀ ਮਾਤਰਾ ਵਿਅਕਤੀਆਂ ਦੇ ਨਿੱਜੀ ਕੂੜੇ ਦੀ ਮਾਤਰਾ ਨਾਲੋਂ ਕਿਤੇ ਵੱਧ ਸੀ ਅਤੇ ਇਸ ਦਾ ਬਹੁਤ ਹਿੱਸਾ ਏਸ਼ੀਆਈ ਦੇਸ਼ਾਂ ਤੋਂ ਆ ਰਿਹਾ ਸੀ। ਸ਼ਾਰਟੁਪ ਨੇ ਕਿਹਾ,''ਵਾਧੂ ਕੂੜੇ ਦਾ ਸਭ ਤੋਂ ਵੱਡਾ ਸਰੋਤ ਉਹਨਾਂ ਖੇਤਰਾਂ ਵਿਚ ਹਸਪਤਾਲ ਰਹੇ, ਜੋ ਮਹਾਮਾਰੀ ਤੋਂ ਪਹਿਲਾਂ ਹੀ ਰਹਿੰਦ-ਖੂਹੰਦ ਪ੍ਰਬੰਧਨ ਦੀ ਸਮੱਸਿਆ ਨਾਲ ਜੂਝ ਰਹੇ ਸਨ।'' 

ਅਧਿਐਨ ਵਿੱਚ ਸ਼ਾਮਲ ਨਾਨਜਿੰਗ ਯੂਨੀਵਰਸਿਟੀ ਦੇ ਪ੍ਰੋਫੈਸਰ ਯਾਂਕਸੂ ਝਾਂਗ ਨੇ ਕਿਹਾ,'' ਅਧਿਐਨ ਵਿੱਚ ਵਰਤਿਆ ਗਿਆ (NJU-MP) ਇੱਕ "ਵਰਚੁਅਲ ਰਿਐਲਿਟੀ" ਮਾਡਲ ਦੀ ਤਰ੍ਹਾਂ ਕੰਮ ਕਰਦਾ ਹੈ ਕਿ ਕਿਵੇਂ ਹਵਾ ਦੇ ਪ੍ਰਭਾਵ ਨਾਲ ਸਮੁਦੰਰ ਵਿਚ ਲਹਿਰਾਂ ਗਤੀਮਾਨ ਰਹਿੰਦੀਆਂ ਹਨ ਅਤੇ ਕਿਵੇਂ ਪਲਾਸਟਿਕ ਮਹਾਸਾਗਰ ਦੀ ਸਤ੍ਹਾ 'ਤੇ ਤੈਰਦਾ ਹੈ, ਸੂਰਜ ਦੀ ਰੌਸ਼ਨੀ ਨਾਲ ਸੜਦਾ ਹੈ, ਪਲੈਂਕਟਨ ਦੁਆਰਾ ਦੂਸ਼ਿਤ ਹੁੰਦਾ ਹੈ, ਬੀਚਾਂ 'ਤੇ ਵਾਪਸ ਪਰਤਦਾ ਹੈ ਅਤੇ ਡੂੰਘੇ ਪਾਣੀਆਂ ਵਿੱਚ ਡੁੱਬ ਜਾਂਦਾ ਹੈ।" ਏਸ਼ੀਆਈ ਨਦੀਆਂ ਤੋਂ ਕੁੱਲ 73 ਪ੍ਰਤੀਸ਼ਤ ਪਲਾਸਟਿਕ ਆਉਂਦਾ ਹੈ, ਜਿਸ ਵਿੱਚ ਚੋਟੀ ਦੇ ਤਿੰਨ ਯੋਗਦਾਨ ਸ਼ਤ ਅਲ-ਅਰਬ, ਸਿੰਧੂ ਅਤੇ ਯਾਂਗਸੀ ਨਦੀਆਂ ਹਨ, ਜੋ ਕਿ ਫਾਰਸ ਦੀ ਖਾੜੀ, ਅਰਬ ਸਾਗਰ ਅਤੇ ਪੂਰਬੀ ਚੀਨ ਸਾਗਰ ਨਾਲ ਜੁੜਦਾ ਹੈ। ਖੋਜੀਆਂ ਨੇ ਕਿਹਾ ਕਿ  ਦੂਜੇ ਮਹਾਂਦੀਪਾਂ ਤੋਂ ਮਾਮੂਲੀ ਯੋਗਦਾਨ ਦੇ ਨਾਲ ਯੂਰਪੀਅਨ ਨਦੀਆਂ ਤੋਂ 11 ਪ੍ਰਤੀਸ਼ਤ ਪਲਾਸਟਿਕ ਕੂੜਾ ਮਹਾਸਾਗਰਾਂ ਵਿੱਚ ਆਉਂਦਾ ਹੈ।

ਨੋਟ- ਉਕਤ ਖ਼ਬਰ ਬਾਰੇ ਦਿਓ ਆਪਣੀ ਰਾਏ।


author

Vandana

Content Editor

Related News