ਵੱਡੀ ਖ਼ਬਰ : ਰੂਸ ਦੀ ਯੂਨੀਵਰਸਿਟੀ 'ਚ ਗੋਲੀਬਾਰੀ, 8 ਲੋਕਾਂ ਦੀ ਮੌਤ ਤੇ ਕਈ ਜ਼ਖਮੀ

09/20/2021 2:06:35 PM

ਮਾਸਕੋ (ਭਾਸ਼ਾ): ਰੂਸ ਦੀ ਪਰਮ ਸਟੇਟ ਯੂਨੀਵਰਸਿਟੀ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇਕ ਅਣਪਛਾਤੇ ਹਮਲਾਵਰ ਨੇ ਗੋਲੀਬਾਰੀ ਕੀਤੀ ਹੈ ਜਿਸ ਵਿਚ 8 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 6 ਹੋਰ ਜ਼ਖਮੀ ਹੋ ਗਏ। ਰੂਸੀ ਜਾਂਚ ਕਮੇਟੀ ਨੇ ਇਹ ਜਾਣਕਾਰੀ ਦਿੱਤੀ।

PunjabKesari

ਪਰਮ ਖੇਤਰ ਦੇ ਸਿਹਤ ਮੰਤਰਾਲੇ ਮੁਤਾਬਕ 14 ਲੋਕ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਲੈ ਕੇ ਆ ਰਹੇ ਵੱਖ-ਵੱਖ ਅੰਕੜਿਆਂ ਦਾ ਫਿਲਹਾਲ ਮਿਲਾਨ ਨਹੀਂ ਹੋ ਸਕਿਆ ਹੈ।ਪਰਮ ਸਟੇਟ ਯੂਨੀਵਰਸਿਟੀ ਪ੍ਰੈੱਸ ਸਰਵਿਸ ਮੁਤਾਬਕ ਅਣਪਛਾਰੇ ਅਪਰਾਧੀ ਨੇ ਇਕ ਗੈਰ-ਘਾਤਕ ਬੰਦੂਕ ਦੀ ਵਰਤੋਂ ਕੀਤੀ। ਜਾਨ ਬਚਾਉਣ ਲਈ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਕਰਮਚਾਰੀਆਂ ਨੇ ਖੁਦ ਨੂੰ ਕਮਰਿਆਂ ਵਿਚ ਬੰਦ ਕਰ ਲਿਆ ਅਤੇ ਯੂਨੀਵਰਸਿਟੀ ਨੇ ਉਹਨਾਂ ਲੋਕਾਂ ਨੂੰ ਕੰਪਲੈਕਸ ਛੱਡਣ ਦੀ ਅਪੀਲ ਕੀਤੀ ਜੋ ਅਜਿਹਾ ਕਰਨ ਦੀ ਸਥਿਤੀ ਵਿਚ ਸਨ। 

PunjabKesari

ਪੜ੍ਹੋ ਇਹ ਅਹਿਮ ਖਬਰ - ਪਾਕਿਸਤਾਨ ਨੂੰ ਤਾਲਿਬਾਨ ਸਰਕਾਰ ਨੂੰ ਮਾਨਤਾ ਦੇਣੀ ਚਾਹੀਦੀ ਹੈ : ਫਜ਼ਲੁਰ ਰਹਿਮਾਨ

ਰੂਸ ਦੇ ਗ੍ਰਹਿ ਮੰਤਰਾਲੇ ਨੇ ਦੱਸਿਆ ਕਿ ਬੰਦੂਕਧਾਰੀ ਨੂੰ ਬਾਅਦ ਵਿਚ ਹਿਰਾਸਤ ਵਿਚ ਲੈ ਲਿਆ ਗਿਆ। ਘਟਨਾ ਦੇ ਬਾਅਦ ਜਾਂਚ ਕਮੇਟੀ ਨੇ ਕਤਲ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਰਕਾਰੀ ਤਾਸ ਸਮਾਚਾਰ ਏਜੰਸੀ ਨੇ ਇਕ ਅਣਜਾਣ ਕਾਨੂੰਨੀ ਸਰੋਤ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕੁਝ ਵਿਦਿਆਰਥੀਆਂ ਨੇ ਇਕ ਇਮਾਰਤ ਦੀਆਂ ਖਿੜਕੀਆਂ ਤੋਂ ਬਾਹਰ ਛਾਲ ਮਾਰ ਦਿੱਤੀ। ਖੇਤਰੀ ਸਿਹਤ ਮੰਤਰਾਲੇ ਮੁਤਾਬਕ ਜ਼ਖਮੀਆਂ ਨੂੰ ਗੋਲੀਬਾਰੀ ਅਤੇ ਇਮਾਰਤ ਤੋਂ ਭੱਜਣ ਦੀ ਕੋਸ਼ਿਸ਼ ਵਿਚ ਸੱਟਾਂ ਲੱਗੀਆਂ ਹਨ।


Vandana

Content Editor

Related News