8 ਘੰਟੇ ਨਹੀਂ ਸੁੱਤੇ ਤਾਂ ਨਹੀਂ ਕਰ ਸਕੋਗੇ ਗ੍ਰੈਜੂਏਸ਼ਨ

05/21/2019 7:12:06 PM

ਵਾਸ਼ਿੰਗਟਨ— ਆਖਰੀ ਸਾਲ ਦੇ ਜੋ ਵਿਦਿਆਰਥੀ ਰਾਤ ਨੂੰ 8 ਘੰਟੇ ਨਹੀਂ ਸੌਣਗੇ, ਉਨ੍ਹਾਂ ਦੇ ਗ੍ਰੈਜੂਏਟ ਹੋਣ ਦੀ ਸੰਭਾਵਨਾ 40 ਫੀਸਦੀ ਤੱਕ ਘੱਟ ਹੋ ਜਾਏਗੀ। ਇਕ ਹਾਲ ਹੀ ਵਿਚ ਕੀਤੀ ਗਈ ਖੋਜ 'ਚ ਇਹ ਦਾਅਵਾ ਕੀਤਾ ਗਿਆ ਹੈ। ਖੋਜ 'ਚ ਨੀਂਦ ਦੀ ਕਮੀ ਅਤੇ ਘੱਟ ਗ੍ਰੇਡ ਪੁਆਇੰਟ ਐਵਰੇਜ (ਜੀ.ਪੀ.ਏ.) 'ਚ ਸਬੰਧ ਪਾਇਆ ਗਿਆ ਹੈ। ਇਸ ਨਾਲ ਗ੍ਰੈਜੂਏਟ ਹੋਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ।

ਹਾਲਾਂਕਿ ਪਹਿਲੇ ਸਾਲ 'ਚ ਨੀਂਦ ਦੀ ਕਮੀ ਨਾਲ ਜੂਝ ਰਹੇ ਵਿਦਿਆਰਥੀਆਂ ਦੇ ਗ੍ਰੈਜੂਏਟ ਹੋਣ ਦੀ ਸੰਭਾਵਨਾ ਘੱਟ ਨਹੀਂ ਹੁੰਦੀ, ਜੇਕਰ ਉਹ ਆਖਰੀ ਸਾਲ ਤੱਕ ਆਉਂਦੇ-ਆਉਂਦੇ ਆਪਣੇ ਸੌਣ ਦੀਆਂ ਬੁਰੀਆਂ ਆਦਤਾਂ ਸੁਧਾਰ ਲੈਣ ਤਾਂ ਖੋਜਕਾਰਾਂ ਨੇ ਕਿਹਾ ਕਿ ਨੀਂਦ ਦੀ ਕਮੀ ਉਨ੍ਹਾਂ ਲੋਕਾਂ 'ਚ ਜ਼ਿਆਦਾ ਹੁੰਦੀ ਹੈ, ਜੋ ਪੜ੍ਹਾਈ, ਸਮਾਜਿਕ ਜ਼ਿੰਦਗੀ ਅਤੇ ਪਾਰਟ ਟਾਈਮ ਨੌਕਰੀ ਵਿਚਾਲੇ ਉਲਝੇ ਹੁੰਦੇ ਹਨ। ਖੋਜਕਾਰਾਂ ਮੁਤਾਬਕ ਨੀਂਦ ਦੀ ਕਮੀ ਕਾਰਨ ਪੜ੍ਹਨ ਦੀ ਸਮਰੱਥਾ ਪ੍ਰਭਾਵਿਤ ਹੁੰਦੀ ਹੈ ਅਤੇ ਯਾਦਦਾਸ਼ਤ 'ਚ ਵੀ ਕਮੀ ਆਉਂਦੀ ਹੈ।


Baljit Singh

Content Editor

Related News