ਪੋਲੈਂਡ ''ਚ ਕੋਰੋਨਾ ਕਾਰਨ ਇਕ ਦਿਨ ''ਚ ਹੋਈ 775 ਮਰੀਜ਼ਾਂ ਦੀ ਮੌਤ

Wednesday, Dec 22, 2021 - 11:03 PM (IST)

ਵਾਰਸਾ-ਪੋਲੈਂਡ 'ਚ ਬੁੱਧਵਾਰ ਨੂੰ ਕੋਵਿਡ-19 ਦੇ 775 ਮਰੀਜ਼ਾਂ ਦੀ ਮੌਤ ਹੋਰ ਦਰਜ ਕੀਤੀ ਗਈ ਜੋ ਕਿ ਮਹਾਮਾਰੀ ਦੀ ਹਾਲ ਦੀ ਲਹਿਰ ਦੌਰਾਨ ਇਕ ਦਿਨ 'ਚ ਸਭ ਤੋਂ ਜ਼ਿਆਦਾ ਮ੍ਰਿਤਕ ਗਿਣਤੀ ਹੈ। ਮੱਧ ਯੂਰਪ ਸਥਿਤੀ ਇਸ ਦੇਸ਼ 'ਚ ਟੀਕਾਕਰਨ ਮੁਹਿੰਮ ਜਾਰੀ ਹੋਣ ਦੇ ਬਾਵਜੂਦ ਮੌਤ ਦੇ ਮਾਮਲਿਆਂ 'ਚ ਵਾਧੇ ਨੇ ਚਿੰਤਾ ਵਧਾ ਦਿੱਤੀ ਹੈ।

ਇਹ ਵੀ ਪੜ੍ਹੋ : ਭਾਰਤ ਨੇ ਮਿਆਂਮਾਰ ਰੈੱਡ ਕ੍ਰਾਸ ਸੋਸਾਇਟੀ ਨੂੰ ਕੋਰੋਨਾ ਵੈਕਸੀਨ ਦੀਆਂ 10 ਲੱਖ ਤੋਂ ਜ਼ਿਆਦਾ ਖੁਰਾਕਾਂ ਸੌਂਪੀਆਂ

ਸਿਹਤ ਮੰਤਰਾਲਾ ਦੇ ਇਕ ਬੁਲਾਰੇ ਨੇ ਕਿਹਾ ਕਿ ਪਿਛਲੇ 24 ਘੰਟਿਆਂ 'ਚ ਜਿਨ੍ਹਾਂ ਮਰੀਜ਼ਾਂ ਨੇ ਦਮ ਤੋੜਿਆ, ਉਨ੍ਹਾਂ 'ਚ ਜ਼ਿਆਦਾਤਰ ਦਾ ਕੋਵਿਡ-19 ਰੋਕੂ ਟੀਕਾਕਰਨ ਨਹੀਂ ਹੋਇਆ ਸੀ। ਪੋਲੈਂਡ 'ਚ ਹੁਣ ਤੱਕ ਕੋਰੋਨਾ ਵਾਇਰਸ ਦੇ ਕਾਰਨ ਕਰੀਬ 93,000 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇਸ਼ 'ਚ ਟੀਕਾਕਰਨ ਦੀ ਦਰ 54.8 ਫੀਸਦੀ ਹੈ।

ਇਹ ਵੀ ਪੜ੍ਹੋ : EU ਨੇ ਅਦਾਲਤ ਦੇ ਫੈਸਲਿਆਂ 'ਤੇ ਕਾਨੂੰਨੀ ਕਾਰਵਾਈ ਕੀਤੀ ਸ਼ੁਰੂ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Karan Kumar

Content Editor

Related News