77 ਫ਼ੀਸਦੀ ਪਾਕਿਸਤਾਨੀ ਮੰਨਦੇ ਕਿ ਗਲਤ ਦਿਸ਼ਾ ਵੱਲ ਜਾ ਰਿਹੈ ਉਨ੍ਹਾਂ ਦਾ ਦੇਸ਼ : ਸਰਵੇ
Thursday, Dec 17, 2020 - 03:18 PM (IST)
ਇਸਲਾਮਾਬਾਦ -ਪਾਕਿਸਤਾਨ ’ਚ ਹਰ 5 ਵਿਚੋਂ 4 ਵਿਅਕਤੀ ਇਹ ਮੰਨਦੇ ਹਨ ਕਿ ਉਨ੍ਹਾਂ ਦਾ ਦੇਸ਼ ਗਲਤ ਦਿਸ਼ਾ ’ਚ ਜਾ ਰਿਹਾ ਹੈ। ਇਹ ਜਾਣਕਾਰੀ ਇਕ ਨਵੇਂ ਸਰਵੇ ’ਚ ਸਾਹਮਣੇ ਆਈ ਹੈ, ਜਿਸ ਦੀ ਰਿਪੋਰਟ ਬੁੱਧਵਾਰ ਨੂੰ ਜਾਰੀ ਕੀਤੀ ਗਈ। ਇਹ ਸਰਵੇ ਰਿਸਰਚ ਕੰਪਨੀ ਆਈ. ਪੀ. ਐੱਸ. ਓ. ਐੱਸ. ਨੇ ਕੀਤੀ ਹੈ।
ਨਿਊਜ਼ ਇੰਟਰਨੈਸ਼ਨਲ ਨੇ ਦੱਸਿਆ ਕਿ ਸਿਰਫ 23 ਫ਼ੀਸਦੀ ਲੋਕਾਂ ਦਾ ਮੰਨਣਾ ਹੈ ਕਿ ਦੇਸ਼ ਸਹੀ ਦਿਸ਼ਾ ਵੱਲ ਵਧ ਰਿਹਾ ਹੈ ਜਦਕਿ 77 ਫ਼ੀਸਦੀ ਲੋਕ ਇਸ ਦੇ ਉਲਟ ਮੰਨਦੇ ਹਨ। 1 ਦਸੰਬਰ ਤੋਂ 6 ਦਸੰਬਰ 2020 ਦਰਮਿਆਨ ਕੀਤੇ ਗਏ ਸਰਵੇਖਣ ’ਚ ਦੇਸ਼ ਭਰ ਦੇ 1000 ਤੋਂ ਜ਼ਿਆਦਾ ਲੋਕ ਸ਼ਾਮਲ ਹੋਏ।
ਪਿਛਲੇ ਸਾਲ, ਚੌਥੀ ਤਿਮਾਹੀ ’ਚ 21 ਫ਼ੀਸਦੀ ਲੋਕਾਂ ਦਾ ਮੰਨਣਾ ਸੀ ਕਿ ਦੇਸ਼ ਸਹੀ ਰਸਤੇ ’ਚ ਚੱਲ ਰਿਹਾ ਹੈ, ਜਦਕਿ 79 ਫ਼ੀਸਦੀ ਲੋਕਾਂ ਦੀ ਸਲਾਹ ਇਸ ਦੇ ਉਲਟ ਸੀ। ਇਸ ਸਾਲ 36 ਫੀਸਦੀ ਲੋਕਾਂ ਨੇ ਕਿਹਾ ਕਿ ਉਨ੍ਹਾਂ ਦੀ ਮੌਜੂਦਾ ਵਿੱਤੀ ਸਥਿਤੀ ਕਮਜ਼ੋਰ ਹੈ, 13 ਫ਼ੀਸਦੀ ਨੇ ਇਸਨੂੰ ਮਜ਼ਬੂਤ ਦੱਸਿਆ ਅਤੇ 51 ਫ਼ੀਸਦੀ ਨੇ ਕਿਹਾ ਕਿ ਇਹ ਨਾ ਤਾਂ ਮਜ਼ਬੂਤ ਹੈ ਅਤੇ ਨਾ ਹੀ ਕਮਜ਼ੋਰ ਹੈ। ਦਿ ਨਿਊਜ਼ ਇੰਟਰਨੈਸ਼ਨਲ ਨੇ ਇਸ ਦੀ ਜਾਣਕਾਰੀ ਦਿੱਤੀ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਖ਼ਿਲਾਫ਼ ਵਿਰੋਧੀ ਧਿਰ ਇਕੱਠੀ ਹੋ ਗਈ ਹੈ ਤੇ ਉਹ ਇਮਰਾਨ ਖਾਨ ਨੂੰ ਅਹੁਦੇ ਤੋਂ ਲਾਹੁਣ ਲਈ ਤਿਆਰੀ ਕਰ ਕੇ ਬੈਠੇ ਹਨ।