737 ਮੈਕਸ ਜਹਾਜ਼ ਨੂੰ ਜਲਦ ਮਿਲ ਸਕਦੀ ਹੈ ਉਡਾਣ ਭਰਨ ਦੀ ਮਨਜ਼ੂਰੀ

Thursday, Sep 12, 2019 - 04:03 AM (IST)

737 ਮੈਕਸ ਜਹਾਜ਼ ਨੂੰ ਜਲਦ ਮਿਲ ਸਕਦੀ ਹੈ ਉਡਾਣ ਭਰਨ ਦੀ ਮਨਜ਼ੂਰੀ

ਨਿਊਯਾਰਕ - ਅਮਰੀਕਾ 'ਚ ਬੋਇੰਗ ਦੇ 737 ਮੈਕਸ ਜਹਾਜ਼ ਸੇਵਾ ਦੇਣ ਲਈ ਵਾਪਸ ਲਿਆਂਦਾ ਜਾ ਸਕਦਾ ਹੈ। ਹਾਲਾਂਕਿ 2019 'ਚ ਇਸ ਨੂੰ ਉਡਾਣ ਭਰਨ ਲਈ ਮਨਜ਼ੂਰੀ ਨਹੀਂ ਮਿਲੀ ਹੈ। ਕੰਪਨੀ ਦੇ ਮੁੱਖ ਕਾਰਜਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।

ਕੈਲੀਫੋਰਨੀਆ 'ਚ ਨਿਵੇਸ਼ਕ ਸੰਮੇਲਨ 'ਚ ਬੋਲਦੇ ਹੋਏ ਬੋਇੰਗ ਦੇ ਮੁੱਖ ਕਾਰਜਕਾਰੀ ਅਧਿਕਾਰੀ ਡੇਨਿਸ ਮੁਇਲੇਨਬਰਗ ਨੇ ਆਖਿਆ ਕਿ ਇਸ ਮਾਡਲ ਦੇ ਜਹਾਜ਼ਾਂ ਨੂੰ ਪੜਾਅਵਾਰ ਢੰਗ ਨਾਲ ਦੁਬਾਰਾ ਉਡਾਣ ਭਰਨ ਦੀ ਮਨਜ਼ੂਰੀ ਸੰਭਵ ਹੈ। ਮਾਰਚ ਮਹੀਨੇ 'ਚ 2 ਜਹਾਜ਼ਾਂ ਦੇ ਹਾਦਸਾਗ੍ਰਸਤ ਹੋਣ ਤੋਂ ਬਾਅਦ 737 ਮੈਕਸ ਦੇ ਉਡਾਣ ਭਰਨ 'ਤੇ ਰੋਕ ਲਾ ਦਿੱਤੀ ਗਈ ਸੀ।


author

Khushdeep Jassi

Content Editor

Related News