71 ਫੀਸਦੀ ਮਾਪਿਆਂ ਦਾ ਵਿਚਾਰ ਹੈ ਕਿ ਬੱਚਿਆਂ ਲਈ ਚੰਗੇ ਹਨ ਵੀਡੀਓ ਗੇਮਜ਼

Tuesday, Jan 21, 2020 - 08:30 PM (IST)

71 ਫੀਸਦੀ ਮਾਪਿਆਂ ਦਾ ਵਿਚਾਰ ਹੈ ਕਿ ਬੱਚਿਆਂ ਲਈ ਚੰਗੇ ਹਨ ਵੀਡੀਓ ਗੇਮਜ਼

ਨਿਊਯਾਰਕ(ਅਨਸ)– ਵੀਡੀਓ ਗੇਮਜ਼ ਨੂੰ ਲੈ ਕੇ 71 ਫੀਸਦੀ ਮਾਪਿਆਂ ਨੂੰ ਲੱਗਦਾ ਹੈ ਕਿ ਇਹ ਉਹਨਾਂ ਦੇ ਬੱਚਿਆਂ ਲਈ ਚੰਗੇ ਹਨ। ਇਸ ਨਾਲ ਉਹਨਾਂ ’ਤੇ ਹਾਂ-ਪੱਖੀ ਪ੍ਰਭਾਵ ਪਵੇਗਾ ਜਦਕਿ 44 ਫੀਸਦੀ ਨੇ ਮੰਨਿਆ ਕਿ ਉਹਨਾਂ ਨੇ ਵੀਡੀਓ ਗੇਮ ਕੰਟੈਂਟ ਨੂੰ ਰੋਕਣ ਦਾ ਯਤਨ ਕੀਤਾ ਹੈ। ਇਕ ਖੋਜ ਵਿਚ ਇਹ ਜਾਣਕਾਰੀ ਸਾਹਮਣੇ ਆਈ ਹੈ।

ਅਮਰੀਕਾ ਵਿਚ ਸੀ.ਐੱਸ. ਮੋਟ ਚਿਲਡ੍ਰਨਸ ਹਾਸਪਿਟਲ, ਨੈਸ਼ਨਲ ਪੋਲ ਆਫ ਚਿਲਡਰਨਸ ਹੈਲਥ ਅਨੁਸਾਰ 86 ਫੀਸਦੀ ਮਾਤਾ-ਪਿਤਾ ਇਸ ਗੱਲ ਨਾਲ ਸਹਿਮਤ ਹਨ ਕਿ ਅੱਲ੍ਹੜ ਉਮਰ ਵਿਚ ਬੱਚੇ ਬਹੁਤ ਸਮਾਂ ਗੇਮਿੰਗ ਨੂੰ ਦਿੰਦੇ ਹਨ। ਮਾਪਿਆਂ ਨੇ ਲੜਕੀਆਂ ਦੇ ਮੁਕਾਬਲੇ ਨੌਜਵਾਨ ਮੁੰਡਿਆਂ ਲਈ ਬਹੁਤ ਵੱਖਰੀ ਗੇਮਿੰਗ ਪੈਟਰਨ ਦੀ ਜਾਣਕਾਰੀ ਦਿੱਤੀ।

ਲੜਕੀਆਂ ਦੇ ਮੁਕਾਬਲੇ ਲੜਕਿਆਂ ਦੇ ਮਾਤਾ-ਪਿਤਾ (ਦੋਗੁਣਾ ਤੋਂ ਵਧ) ਨੇ ਕਿਹਾ ਕਿ ਉਹਨਾਂ ਦੇ ਲੜਕੇ ਹਰ ਰੋਜ਼ ਗੇਮ ਖੇਡਦੇ ਹਨ। ਉਹ 3 ਤੋਂ ਵਧ ਘੰਟੇ ਗੇਮ ਖੇਡਣ ਵਿਚ ਬਿਤਾਉਂਦੇ ਹਨ। ਮਿਸ਼ੀਗਨ ਯੂਨੀਵਰਸਿਟੀ ਦੀ ਪੋਲ ਕੋ-ਨਿਰਦੇਸ਼ਕ ਗੈਰੀ ਫ੍ਰੀਡ ਨੇ ਕਿਹਾ ਕਿ ਹਾਲਾਂਕਿ ਕਈ ਮਾਪਿਆਂ ਨੇ ਗੇਮਜ਼ ਨੂੰ ਆਪਣੇ ਬੱਚਿਆਂ ਲਈ ਚੰਗਾ ਦੱਸਿਆ ਹੈ, ਉਥੇ ਉਹਨਾਂ ਜ਼ਿਆਦਾ ਸਮੇਂ ਤੱਕ ਗੇਮਿੰਗ ਨੂੰ ਲੈ ਕੇ ਨਕਾਰਾਤਮਕ ਪ੍ਰਭਾਵ ਦੀ ਗੱਲ ਵੀ ਕਹੀ ਹੈ।


author

Baljit Singh

Content Editor

Related News