ਸੀਰੀਆਈ ਕੈਂਪਾਂ ''ਚ ਹਾਲ ''ਚ 700 ਲੋਕਾਂ ਦੀ ਮੌਤ ਹੋਈ: UN ਅਧਿਕਾਰੀ

Friday, Jul 10, 2020 - 07:18 PM (IST)

ਸੀਰੀਆਈ ਕੈਂਪਾਂ ''ਚ ਹਾਲ ''ਚ 700 ਲੋਕਾਂ ਦੀ ਮੌਤ ਹੋਈ: UN ਅਧਿਕਾਰੀ

ਜਿਨੇਵਾ: ਸੰਯੁਕਤ ਰਾਸ਼ਟਰ ਦੇ ਅੱਤਵਾਦ ਰੋਕੂ ਮੁਖੀ ਨੇ ਕਿਹਾ ਕਿ ਉਨ੍ਹਾਂ ਦੇ ਦਫਤਰ ਨੂੰ ਅਜਿਹੀ ਸੂਚਨਾ ਮਿਲੀ ਹੈ ਕਿ ਹਾਲ ਹੀ ਵਿਚ ਪੂਰਬ-ਉੱਤਰ ਸੀਰੀਆ ਵਿਚ ਦੋ ਕੈਂਪਾਂ ਵਿਚ 700 ਲੋਕਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਕੈਂਪਾਂ ਵਿਚ ਮੁੱਖ ਰੂਪ ਨਾਲ ਇਸਲਾਮਿਕ ਸਟੇਟ ਦੇ ਲੜਾਕਿਆਂ ਨਾਲ ਸਬੰਧਿਤ 70 ਹਜ਼ਾਰ ਔਰਤਾਂ ਤੇ ਬੱਚਿਆਂ ਨੂੰ ਰੱਖਿਆ ਗਿਆ ਹੈ।

ਵਲਾਦੀਮੀਰ ਵੋਰੋਂਤਸੋਵ ਨੇ ਵੀਰਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਅਲ-ਹੋਲ ਤੇ ਰੋਜ ਕੈਂਪਾਂ ਵਿਚ ਬੱਚਿਆਂ ਸਣੇ ਲੋਕਾਂ ਦੀ ਮੌਤ ਦਵਾਈ ਤੇ ਭੋਜਨ ਦੀ ਕਮੀ ਕਾਰਣ ਹੋਈ ਹੈ। ਇਨ੍ਹਾਂ ਕੈਂਪਾਂ ਦੀ ਦੇਖ-ਰੇਖ ਕੁਰਦ ਅਗਵਾਈ ਵਾਲੀਆਂ ਫੌਜਾਂ ਕਰ ਰਹੀਆਂ ਹਨ, ਜਿਨ੍ਹਾਂ ਦਾ ਅਮਰੀਕਾ ਦੇ ਨਾਲ ਗਠਜੋੜ ਹੈ। ਉਨ੍ਹਾਂ ਨੇ ਕਿਹਾ ਕਿ ਕੈਂਪਾਂ ਵਿਚ ਹੀ ਹੋ ਰਹੀਆਂ ਮੌਤਾਂ ਕਾਰਣ ਲੋਕਾਂ ਵਿਚ ਗਹਿਰੀ ਨਰਾਜ਼ਗੀ ਹੈ। ਉਨ੍ਹਾਂ ਨੇ ਅੰਤਰਰਾਸ਼ਟਰੀ ਭਾਈਚਾਰੇ ਨੇ ਆਪੀਲ ਕੀਤੀ ਹੈ ਕਿ ਇਨ੍ਹਾਂ ਲੋਕਾਂ ਦੀ ਸਮੱਸਿਆ 'ਤੇ ਗੌਰ ਕੀਤਾ ਜਾਵੇ। ਵੋਰੋਂਤਸੋਵ ਨੇ ਕਿਹਾ ਕਿ ਇਸ ਵੱਡੀ ਸਮੱਸਿਆ ਨਾਲ ਨਿਪਟਣ ਦੇ ਬਾਰੇ ਵਿਚ ਅੰਤਰਰਾਸ਼ਟਰੀ ਭਾਈਚਾਰੇ ਨੂੰ ਵਿਚਾਰ ਕਰਨਾ ਚਾਹੀਦਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਕੈਂਪਾਂ ਵਿਚ ਰੱਖਣਾ ਬਹੁਤ ਖਤਰਨਾਕ ਹੈ। ਉਨ੍ਹਾਂ ਨੇ ਸਾਵਧਾਨ ਕੀਤਾ ਕਿ ਉਹ ਬਹੁਤ ਧਮਾਕਾਖੇਜ਼ ਸਮੱਗਰੀ ਬਣਾ ਸਕਦੇ ਹਨ, ਜਿਸ ਨਾਲ ਸੀਰੀਆ ਤੇ ਇਰਾਕ ਵਿਚ ਅੱਤਵਾਦੀਆਂ ਨੂੰ ਆਪਣੀਆਂ ਗਤੀਵਿਧੀਆਂ ਫਿਰ ਤੋਂ ਸ਼ੁਰੂ ਕਰਨ ਵਿਚ ਮਦਦ ਮਿਲ ਸਕਦੀ ਹੈ।
 


author

Baljit Singh

Content Editor

Related News