ਪਾਕਿ ਦੇ ਖੈਬਰ ਪਖਤੂਨਖਵਾ ਸੂਬੇ ''ਚ ਮੁਕਾਬਲੇ ''ਚ 7 ਫੌਜੀਆਂ ਤੇ 5 ਅੱਤਵਾਦੀਆਂ ਦੀ ਮੌਤ

Thursday, Sep 16, 2021 - 12:17 AM (IST)

ਪਾਕਿ ਦੇ ਖੈਬਰ ਪਖਤੂਨਖਵਾ ਸੂਬੇ ''ਚ ਮੁਕਾਬਲੇ ''ਚ 7 ਫੌਜੀਆਂ ਤੇ 5 ਅੱਤਵਾਦੀਆਂ ਦੀ ਮੌਤ

ਪੇਸ਼ਾਵਰ-ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ 'ਚ ਬੁੱਧਵਾਰ ਨੂੰ ਹੋਏ ਮੁਕਾਬਲੇ 'ਚ ਫੌਜ ਦੇ ਸੱਤ ਜਵਾਨਾਂ ਅਤੇ ਪੰਜ ਅੱਤਵਾਦੀਆਂ ਦੀ ਮੌਤ ਹੋ ਗਈ। ਪਾਕਿਸਤਾਨੀ ਫੌਜ ਨੇ ਇਹ ਜਾਣਕਾਰੀ ਦਿੱਤੀ। ਪਾਕਿਸਤਾਨ-ਅਫਗਾਨਿਸਤਾਨ ਸਰਹੱਦ 'ਤੇ ਦੱਖਣੀ ਵਜੀਰਿਸਤਾਨ ਜ਼ਿਲ੍ਹੇ 'ਚ ਗੁਪਤ ਸੂਚਨਾ 'ਤੇ ਤਲਾਸ਼ੀ ਅਤੇ ਘੇਰਾਬੰਦੀ ਮੁਹਿੰਮ ਚਲਾਈ ਸੀ।

ਇਹ ਵੀ ਪੜ੍ਹੋ : ਇੰਡੋਨੇਸ਼ੀਆ ਦੇ ਪਾਪੂਆ 'ਚ ਹਾਦਸਾਗ੍ਰਸਤ ਹੋਇਆ ਜਹਾਜ਼, ਚਾਲਕ ਦਲ ਦੇ ਤਿੰਨਾਂ ਮੈਂਬਰਾਂ ਦੀ ਮੌਤ

ਅੰਤਰ ਸੇਵਾ ਜਨ ਸੰਪਰਕ (ਆਈ.ਐੱਸ.ਪੀ.ਆਰ.) ਵੱਲੋਂ ਜਾੀ ਇਕ ਬਿਆਨ ਮੁਤਾਬਕ, ਇਕ ਨਿੱਜੀ ਸਥਾਨ ਨੇੜੇ ਗੋਲੀਬਾਰੀ ਸ਼ੁਰੂ ਹੋਈ ਜਿਥੇ ਸੱਤ ਫੌਜੀਆਂ ਦੀ ਮੌਤ ਹੋ ਗਈ। ਫੌਜ ਨੇ ਸਾਰੇ ਪੰਜ ਅੱਤਵਾਦੀਆਂ ਨੂੰ ਮਾਰ ਦਿੱਤਾ। ਖੈਬਰ ਪਖਤੂਨਖਵਾ ਸੂਬੇ ਦੇ ਮੁੱਖ ਮੰਤਰੀ ਮਹਿਮੂਦ ਖਾਨ ਨੇ ਫੌਜੀਆਂ ਦੀ ਮੌਤ 'ਤੇ ਦੁੱਖ ਜਤਾਇਆ ਹੈ।

ਇਹ ਵੀ ਪੜ੍ਹੋ : ਇੰਡੋਨੇਸ਼ੀਆ ਦੇ ਪਾਪੂਆ 'ਚ ਹਾਦਸਾਗ੍ਰਸਤ ਹੋਇਆ ਜਹਾਜ਼, ਚਾਲਕ ਦਲ ਦੇ ਤਿੰਨਾਂ ਮੈਂਬਰਾਂ ਦੀ ਮੌਤ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

author

Karan Kumar

Content Editor

Related News