ਫਿਲਪੀਨ ''ਚ ਇਸਲਾਮਿਕ ਸਟੇਟ ਦਾ ਹਮਲਾ, 7 ਹਲਾਕ

Saturday, Oct 05, 2019 - 02:43 PM (IST)

ਫਿਲਪੀਨ ''ਚ ਇਸਲਾਮਿਕ ਸਟੇਟ ਦਾ ਹਮਲਾ, 7 ਹਲਾਕ

ਮਨੀਲਾ— ਸ਼ਨੀਵਾਰ ਨੂੰ ਦੱਖਣੀ ਫਿਲਪੀਨ 'ਚ 7 ਸਾਬਕਾ ਮੁਸਲਿਮ ਵਿਧਰੋਹੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਹਮਲੇ ਦੀ ਜ਼ਿੰਮੇਦਾਰੀ ਇਕ ਇਸਲਾਮਿਕ ਸਟੇਟ ਸਮੂਹ ਨੇ ਲਈ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਮ੍ਰਿਤਕ ਮੋਰੋ ਇਸਲਾਮਿਕ ਲਿਬਰੇਸ਼ਨ ਫ੍ਰੰਟ ਦੇ ਮੈਂਬਰ ਸਨ। ਇਹ ਸਮੂਹ ਪਹਿਲਾਂ ਦੇਸ਼ ਦਾ ਵੱਡਾ ਗੁਰੀਲਾ ਸਮੂਹ ਸੀ, ਜਿਸ ਨੇ 2014 'ਚ ਸ਼ਾਂਤੀ ਸੰਧੀ ਦੇ ਤਹਿਤ ਪਿਛਲੇ ਮਹੀਨੇ ਹਥਿਆਰਾਂ ਦੀ ਵਰਤੋਂ ਬੰਦ ਕਰ ਦਿੱਤੀ ਸੀ।

ਸਥਾਨਕ ਫੌਜ ਬਟਾਲੀਅਨ ਦੇ ਕਮਾਂਡਰ ਲੈਫਟੀਨੈਂਟ-ਕਰਨਲ ਅਰਨੇਸਟੋ ਜੇਨਰ ਨੇ ਦੱਸਿਆ ਕਿ 'ਦੌਲਤ ਇਸਲਾਮੀਆ' ਨਾਂ ਦੇ ਇਸਲਾਮੀ ਸਮੂਹ ਨੇ ਸ਼ੁੱਕਰਵਾਰ ਨੂੰ ਸ਼ਰੀਫ ਸਾਯਦੋਨਾ ਸ਼ਹਿਰ ਦੇ ਨੇੜੇ ਇਕ ਐੱਮ.ਆਈ.ਐੱਲ.ਐੱਫ. ਕੈਂਪ 'ਤੇ ਹਮਲਾ ਕੀਤਾ ਸੀ। ਇਸਲਾਮਿਕ ਸਟੇਟ ਨੇ ਹਮਲੇ ਦੀ ਜ਼ਿੰਮੇਦਾਰੀ ਲੈਂਦੇ ਹੋਏ 8 ਲੋਕਾਂ ਦੀ ਮੌਤ ਦਾ ਦਾਅਵਾ ਕੀਤਾ ਹੈ ਪਰ ਸਥਾਨਕ ਪੁਲਸ ਕਮਾਂਡਰ ਲੈਫਟੀਨੈਂਟ-ਕਰਨਲ ਅਰਨਾਲਡ ਸੈਨਟਿਆਗੋ ਨੇ 7 ਮੌਤਾਂ ਦੀ ਪੁਸ਼ਟੀ ਕੀਤੀ ਹੈ।


author

Baljit Singh

Content Editor

Related News