ਮਾਸਕੋ ਦੀ ਧਰਮਸ਼ਾਲਾ ਵਿਚ ਅੱਗ ਲੱਗਣ ਕਾਰਨ 7 ਲੋਕਾਂ ਦੀ ਮੌਤ
Monday, May 11, 2020 - 06:38 AM (IST)

ਮਾਸਕੋ- ਮਾਸਕੋ ਖੇਤਰ ਦੇ ਕ੍ਰਾਸਨੋਗੋਸਕਰ ਵਿਚ ਇਕ ਨਿੱਜੀ ਧਰਮਸ਼ਾਲਾ ਵਿਚ ਅੱਗ ਲੱਗਣ ਕਾਰਨ ਘੱਟ ਤੋਂ ਘੱਟ 7 ਲੋਕਾਂ ਦੀ ਮੌਤ ਹੋ ਗਈ। ਸਥਾਨਕ ਐਮਰਜੈਂਸੀ ਸੇਵਾ ਦੇ ਬੁਲਾਰੇ ਨੇ ਇਸ ਦੀ ਜਾਣਕਾਰੀ ਦਿੱਤੀ। ਜਦ ਇਹ ਹਾਦਸਾ ਵਾਪਰਿਆ ਤਾਂ ਉਸ ਸਮੇਂ ਧਰਮਸ਼ਾਲਾ ਵਿਚ 29 ਲੋਕ ਮੌਜੂਦ ਸਨ।
ਅੱਗ ਇਮਾਰਤ ਦੇ ਦੂਜੇ ਹਿੱਸੇ ਵਿਚ ਦੇਰ ਰਾਤ ਸਮੇਂ ਲੱਗੀ। ਫਾਇਰ ਫਾਈਟਰਜ਼ ਦੇ ਮੌਕੇ 'ਤੇ ਆਉਣ ਤੋਂ ਪਹਿਲਾਂ 11 ਲੋਕਾਂ ਨੂੰ ਉੱਥੋਂ ਸਫਲਤਾਪੂਰਵਕ ਬਾਹਰ ਕੱਢ ਲਿਆ ਗਿਆ ਸੀ। ਬੁਲਾਰੇ ਨੇ ਦੱਸਿਆ ਕਿ 7 ਲੋਕਾਂ ਦੀਆਂ ਲਾਸ਼ਾਂ ਘਟਨਾ ਵਾਲੇ ਸਥਾਨ ਤੋਂ ਮਿਲੀਆਂ ਹਨ। ਅੱਗ ਉੱਤੇ ਕਾਬੂ ਪਾ ਲਿਆ ਗਿਆ ਹੈ। ਇਸ ਧਰਮਸ਼ਾਲਾ ਵਿਚ ਇਕ ਵੀ ਬੱਚਾ ਮੌਜੂਦ ਨਹੀਂ ਸੀ।