ਚੀਨ ਦੇ ਪਟਾਖਾ ਕਾਰਖਾਨੇ ਵਿਚ ਹੋਏ ਧਮਾਕੇ ਵਿਚ 7 ਹਲਾਕ ਤੇ 13 ਜ਼ਖਮੀ

12/6/2019 6:03:41 PM

ਬੀਜਿੰਗ- ਚੀਨ ਦੇ ਹੁਨਾਨ ਸੂਬੇ ਵਿਚ ਪਟਾਖਾ ਬਣਾਉਣ ਵਾਲੇ ਇਕ ਕਾਰਖਾਨੇ ਵਿਚ ਹੋਏ ਧਮਾਕੇ ਕਾਰਨ 7 ਵਿਅਕਤੀਆਂ ਦੀ ਮੌਤ ਹੋ ਗਈ ਤੇ 13 ਹੋਰ ਲੋਕ ਇਸ ਦੌਰਾਨ ਜ਼ਖਮੀ ਹੋ ਗਏ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ ਹੈ।

ਲਿਓਯਾਂਗ ਸ਼ਹਿਰ ਦੀ ਸਰਕਾਰ ਨੇ ਕਿਹਾ ਕਿ ਧਮਾਕਾ ਬੁੱਧਵਾਰ ਸਵੇਰੇ ਗੈਰ-ਕਾਨੂੰਨੀ ਪਟਾਖਾ ਨਿਰਮਾਣ ਦੇ ਚੱਲਦੇ ਹੋਇਆ। ਅਜਿਹੇ ਹਾਦਸੇ ਆਮ ਹਨ। ਵਿਸ਼ੇਸ਼ ਕਰਕੇ ਅਜਿਹੇ ਹਾਦਸੇ ਚੰਦਰ ਨਵੇਂ ਸਾਲ ਤੋਂ ਪਹਿਲਾਂ ਹੁੰਦੇ ਹਨ, ਜੋ 25 ਜਨਵਰੀ ਨੂੰ ਹੁੰਦਾ ਹੈ। ਸਰਕਾਰ ਨੇ ਕਿਹਾ ਕਿ ਕਾਰਖਾਨਾ ਪ੍ਰਬੰਧਕਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਗਿਆ ਹੈ ਤੇ ਘਟਨਾ ਦੀ ਜਾਂਚ ਲਈ ਇਕ ਟੀਮ ਗਠਿਤ ਕੀਤੀ ਗਈ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਸ਼ਹਿਰ ਵਿਚ ਪਟਾਖਿਆਂ ਦੇ ਨਿਰਮਾਣ 'ਤੇ ਰੋਕ ਲਾਉਣ ਦਾ ਹੁਕਮ ਦਿੱਤਾ ਸੀ। ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Baljit Singh

This news is Edited By Baljit Singh