ਬ੍ਰਿਟੇਨ ’ਚ ਐਸਟ੍ਰਾਜੇਨੇਕਾ ਵੈਕਸੀਨ ਲੈਣ ਨਾਲ 7 ਲੋਕਾਂ ਦੀ ਮੌਤ, 23 ਦੀ ਹਾਲਤ ਨਾਜ਼ੁਕ
Saturday, Apr 03, 2021 - 03:29 PM (IST)
ਲੰਡਨ : ਬ੍ਰਿਟੇਨ ’ਚ ਕੋਰੋਨਾ ਵੈਕਸੀਨ ਲੈਣ ਨਾਲ 7 ਲੋਕਾਂ ਦੀ ਮੌਤ ਹੋ ਗਈ, ਜਦੋਂਕਿ 23 ਹੋਰ ਲੋਕ ਗੰਭੀਰ ਬੀਮਾਰੀ ਦੇ ਸ਼ਿਕਾਰ ਹੋ ਗਏ ਹਨ। ਬ੍ਰਿਟੇਨ ਵਿਚ ਕੋਰੋਨਾ ਦੀ ਐਸਟ੍ਰਾਜੇਨੇਕਾ ਵੈਕਸੀਨ ਲੈਣ ਦੇ ਬਾਅਦ 30 ਲੋਕਾਂ ਦੀ ਸਿਹਤ ਖ਼ਰਾਬ ਹੋਣ ਲੱਗੀ। ਬ੍ਰਿਟੇਨ ਦੇ ਮੈਡੀਕਲ ਅਧਿਕਾਰੀ ਨੇ ਦੱਸਿਆ ਕਿ ਵੈਕਸੀਨੇਸ਼ਨ ਦੇ ਬਾਅਦ ਸਾਰਿਆਂ ਦੇ ਸਿਰ ਵਿਚ ਖ਼ੂਨ ਦੇ ਥੱਕੇ ਜੰਮਣ ਦੀ ਸ਼ਿਕਾਇਤਾਂ ਆਉਣ ਲੱਗੀਆਂ। ਇਨ੍ਹਾਂ ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ। ਇਨ੍ਹਾਂ ਵਿਚੋਂ 7 ਲੋਕਾਂ ਨੇ ਦਮ ਤੋੜ ਦਿੱਤਾ ਹੈ।
ਇਹ ਵੀ ਪੜ੍ਹੋ: ਇਮਰਾਨ ਖ਼ਾਨ ਦੇ ਬਦਲਦੇ ਤੇਵਰ, ਕਿਹਾ-ਮੌਜੂਦਾ ਹਾਲਾਤ ’ਚ ਭਾਰਤ ਨਾਲ ਕੋਈ ਕਾਰੋਬਾਰ ਨਹੀਂ
ਦਰਅਸਲ ਪਿਛਲੇ ਮਹੀਨੇ ਮਾਰਚ ਵਿਚ ਕੁੱਝ ਯੂਰਪੀ ਦੇਸ਼ਾਂ ਨੇ ਆਕਸਫੋਰਡ-ਐਸਟ੍ਰਾਜੇਨੇਕਾ ਦੀ ਵੈਕਸੀਨ ਦੇ ਇਸਤੇਮਾਲ ਨੂੰ ਇਸ ਡਰ ਨਾਲ ਰੋਕ ਦਿੱਤਾ ਸੀ। ਲੋਕਾਂ ਨੂੰ ਸ਼ੱਕ ਸੀ ਕਿ ਇਹ ਵੈਕਸੀਨ ਲਗਾਉਣ ਨਾਲ ਖ਼ੂਨ ਦੇ ਥੱਕੇ ਜੰਮ ਜਾਂਦੇ ਹਨ। ਹਾਲਾਂਕਿ ਵਿਸ਼ਵ ਸਿਹਤ ਸੰਗਠਨ ਨੇ ਦੱਸਿਆ ਕਿ ਵੈਕਸੀਨ ’ਤੇ ਰੋਕ ਲਗਾਉਣ ਦਾ ਕੋਈ ਮਤਲਬ ਨਹੀਂ ਹੈ। ਡਬਲਯੂ.ਐਚ.ਓ. ਦੀ ਮਹਿਲਾ ਬੁਲਾਰਨ ਮਾਰਗਰੇਟ ਹੈਰਿਸ ਨੇ ਕਿਹਾ, ‘ਹਾਂ, ਸਾਨੂੰ ਐਸਟ੍ਰਾਜੇਨੇਕਾ ਦੀ ਵੈਕਸੀਨ ਦਾ ਇਸਤੇਮਾਲ ਜਾਰੀ ਰੱਖਣਾ ਚਾਹੀਦਾ ਹੈ। ਅਜਿਹਾ ਕੋਈ ਕਾਰਨ ਨਹੀਂ ਹੈ ਕਿ ਇਸ ਦੀ ਵਰਤੋਂ ਨਹੀਂ ਕੀਤੀ ਜਾਵੇ।
ਇਹ ਵੀ ਪੜ੍ਹੋ: ਅਨੋਖਾ ਮਾਮਲਾ : 3 ਪ੍ਰਾਈਵੇਟ ਪਾਰਟ ਨਾਲ ਪੈਦਾ ਹੋਇਆ ਦੁਨੀਆ ਦਾ ਪਹਿਲਾ ਬੱਚਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।