ਕੈਨੇਡਾ ਪਹੁੰਚੇ ਅਫ਼ਗਾਨਿਸਤਾਨ ਦੇ 7 ਸਿੱਖ ਪਰਿਵਾਰ

03/20/2022 10:01:15 AM

ਨਿਊਯਾਰਕ/ਸਰੀ (ਰਾਜ ਗੋਗਨਾ): ਅੱਜ ਮਨਮੀਤ ਸਿੰਘ ਭੁੱਲਰ ਫਾਊਂਡੇਸ਼ਨ, ਵਰਲਡ ਸਿੱਖ ਆਰਗਨਾਈਜ਼ੇਸ਼ਨ ਅਤੇ ਗੁਰਦੁਆਰਾ ਸਿੰਘ ਸਭਾ ਦੇ ਸਾਂਝੇ ਯਤਨਾਂ ਦੇ ਸਦਕਾ ਅਫ਼ਗਾਨਿਸਤਾਨ ਦੇ 7 ਸਿੱਖ ਪਰਿਵਾਰਾਂ ਦੇ 32 ਮੈਂਬਰ ਗੁਰਦੁਆਰਾ ਸਿੰਘ ਸਭਾ ਸਰੀ (ਕੈਨੇਡਾ) ਵਿਖੇ ਪਹੁੰਚ ਗਏ ਹਨ। 

PunjabKesari

ਪੜ੍ਹੋ ਇਹ ਅਹਿਮ ਖ਼ਬਰ- ਸਿੰਗਾਪੁਰ ਅਜਾਇਬ ਘਰ ਨੇ ਸਿੱਖ ਸੰਗ੍ਰਹਿ, ਕਲਾ ਦੇ ਨਵੇਂ ਪ੍ਰਦਰਸ਼ਨ ਦਾ ਕੀਤਾ ਉਦਘਾਟਨ

ਇਨ੍ਹਾਂ ਪਰਿਵਾਰਾਂ ਦੇ ਰਹਿਣ ਲਈ ਬੇਸਮੈਂਟ, ਖਾਣ-ਪੀਣ ਅਤੇ ਹੋਰ ਜ਼ਰੂਰੀ ਵਸਤਾਂ ਦਾ ਪ੍ਰਬੰਧ ਗੁਰਦੁਆਰਾ ਸਿੰਘ ਸਭਾ ਸਰੀ (ਕੈਨੇਡਾ) ਵਲੋਂ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਇਸ ਮਹੀਨੇ 98 ਦੇ ਕਰੀਬ ਅਫਗਾਨ ਸਿੱਖ-ਹਿੰਦੂ ਸ਼ਰਨਾਰਥੀਆਂ ਦੇ ਕੈਨੇਡਾ ਪਹੁੰਚਣ ਦੀ ਉਮੀਦ ਹੈ। ਇਹ ਪਰਿਵਾਰ ਵੈਨਕੂਵਰ, ਕੇਲੋਨਾ ਅਤੇ ਕੈਲਗਰੀ ਵਿਖੇ ਪਹੁੰਚਣਗੇ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News