7.8 ਤੀਬਰਤਾ ਦੇ ਭੂਚਾਲ ਨੇ ਹਿਲਾ ਕੇ ਰੱਖ'ਤਾ ਫਿਲੀਪੀਨਜ਼ ! ਕਈ ਲੋਕਾਂ ਦੀ ਹੋਈ ਮੌਤ, ਵੇਖੋ ਖ਼ੌਫ਼ਨਾਕ ਤਸਵੀਰਾਂ
Monday, Jun 08, 2026 - 10:30 AM (IST)
ਇੰਟਰਨੈਸ਼ਨਲ ਡੈਸਕ- ਦੱਖਣ-ਪੂਰਬੀ ਏਸ਼ੀਆ 'ਚ ਸਥਿਤ ਦੇਸ਼ ਫਿਲੀਪੀਨਜ਼ ਅੱਜ ਸਵੇਰੇ-ਸਵੇਰੇ 7.8 ਤੀਬਰਤਾ ਦੇ ਸ਼ਕਤੀਸ਼ਾਲੀ ਭੂਚਾਲ ਨਾਲ ਬੁਰੀ ਤਰ੍ਹਾਂ ਕੰਬ ਗਿਆ। ਇਕ ਵਾਰ ਨਹੀਂ, ਸਗੋਂ ਫਿਲੀਪੀਨਜ਼ 90 ਮਿੰਟ ਦੇ ਅੰਦਰ 3 ਵਾਰ ਜ਼ਬਰਦਸਤ ਭੂਚਾਲ ਕਾਰਨ ਕੰਬਿਆ। ਪਹਿਲਾ ਭੂਚਾਲ, ਜੋ ਸੋਮਵਾਰ ਸਵੇਰੇ ਭਾਰਤੀ ਸਮੇਂ ਮੁਤਾਬਕ 5.07 ਵਜੇ ਆਇਆ, ਦੀ ਤੀਬਰਤਾ 7.8 ਰਹੀ, ਜਦਕਿ ਇਸ ਤੋਂ ਬਾਅਦ 5.18 ਤੇ 6.25 ਵਜੇ ਮੁੜ ਭੂਚਾਲ ਦੇ ਜ਼ੋਰਦਾਰ ਝਟਕੇ ਮਹਿਸੂਸ ਕੀਤੇ ਗਏ, ਜਿਨ੍ਹਾਂ ਦੀ ਤੀਬਰਤਾ 6.4 ਤੇ 6.6 ਰਹੀ।
Earthquake in General Santos City, The Philippines on June 8, 2026 pic.twitter.com/ye8LHYwVzB
— Noypi (@noypistuff) June 8, 2026
ਜ਼ਬਰਦਸਤ ਝਟਕਿਆਂ ਮਗਰੋਂ ਫਿਲੀਪੀਨਜ਼ 'ਚ ਸੁਨਾਮੀ ਦੀ ਚਿਤਾਵਨੀ ਵੀ ਜਾਰੀ ਕੀਤੀ ਗਈ ਹੈ। ਇਹ ਭੂਚਾਲ ਇੰਨਾ ਭਿਆਨਕ ਸੀ ਕਿ ਇਸ ਦੀਆਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਵੀਡੀਓਜ਼ ਦੇਖ ਕੇ ਹਰ ਕੋਈ ਖ਼ੌਫ਼ਜ਼ਦਾ ਹੋ ਰਿਹਾ ਹੈ। ਆਫ਼ਟਰਸ਼ੌਕਸ ਦਾ ਖ਼ਤਰਾ ਦੇਖਦੇ ਹੋਏ ਫਿਲੀਪੀਨਜ਼ ਪ੍ਰਸ਼ਾਸਨ ਨੇ ਲੋਕਾਂ ਨੂੰ ਸਮੁੰਦਰੀ ਇਲਾਕਿਆਂ ਤੋਂ ਦੂਰ ਜਾਣ ਦੇ ਨਿਰਦੇਸ਼ ਦਿੱਤੇ ਹਨ, ਤਾਂ ਜੋ ਸੁਨਾਮੀ ਆਉਣ ਦੀ ਸੂਰਤ 'ਚ ਜਾਨੀ ਨੁਕਸਾਨ ਤੋਂ ਜਿੰਨਾ ਹੋ ਸਕੇ ਬਚਾਅ ਰਹੇ।
EARTHQUAKE DURING FLAG CEREMONY
— Whale | Decentra👀 (@whale_decentra) June 8, 2026
A magnitude 7.8 earthquake shook Mahayahay Elementary School in Malita, Davao Occidental while a flag ceremony was being conducted.#Earthquake #Philippines 🇵🇭😭🫨 pic.twitter.com/WDfDeArEKC
ਇਸ ਭੂਚਾਲ ਕਾਰਨ ਦੇਸ਼ ਦੇ ਕਈ ਹਿੱਸਿਆਂ ਤੋਂ ਵੀਡੀਓਜ਼ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ 'ਚ ਇਮਾਰਤਾਂ ਨੂੰ ਕੰਬਦੇ ਹੋਏ ਦੇਖਿਆ ਜਾ ਸਕਦਾ ਹੈ ਤੇ ਲੋਕਾਂ 'ਚ ਖ਼ੌਫ਼ ਵੀ ਸਾਫ਼ ਦਿਖਾਈ ਦੇ ਰਿਹਾ ਹੈ। ਕਈ ਥਾਈਂ ਤਾਂ ਆਲਮ ਇਹ ਸੀ ਕਿ ਇਮਾਰਤਾਂ ਤਬਾਹ ਹੋ ਕੇ ਜ਼ਮੀਨ 'ਤੇ ਆ ਡਿੱਗੀਆਂ ਤੇ ਇਨ੍ਹਾਂ ਦੇ ਮਲਬੇ ਹੇਠ ਕਈ ਲੋਕਾਂ ਦੇ ਦੱਬੇ ਜਾਣ ਦਾ ਵੀ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਹੁਣ ਤੱਕ ਮਿਲੀਆਂ ਰਿਪੋਰਟਾਂ ਮੁਤਾਬਕ ਇਸ ਤਬਾਹੀ 'ਚ ਘੱਟੋ-ਘੱਟ 5 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਕਈ ਹੋਰ ਲੋਕਾਂ ਦੇ ਜ਼ਖ਼ਮੀ ਹੋਣ ਦੀ ਵੀ ਸੂਚਨਾ ਹੈ।
🚨🇵🇭 Direct footage of the 7.8 magnitude earthquake shows a building collapsing at General Santos City in the Philippines.
— Mario Nawfal (@MarioNawfal) June 8, 2026
President Marcos Jr. has already suspended classes and government operations across the region.
Writers: Lucas, Oliverpic.twitter.com/HsIai8UBcT https://t.co/n9oQVOCFEp
ਹਾਲਾਂਕਿ ਫਿਲਹਾਲ ਨੁਕਸਾਨ ਦੀਆਂ ਪੁਖ਼ਤਾ ਰਿਪੋਰਟਾਂ ਸਾਹਮਣੇ ਨਹੀਂ ਆਈਆਂ, ਪਰ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਸ਼ਕਤੀਸ਼ਾਲੀ ਭੂਚਾਲ ਕਾਰਨ ਜਾਨੀ-ਮਾਲੀ ਨੁਕਸਾਨ ਹੋਰ ਵੱਧ ਹੋ ਸਕਦਾ ਹੈ। ਫਿਲਹਾਲ ਫਿਲੀਪੀਨਜ਼ 'ਚ ਰੈਸਕਿਊ ਆਪਰੇਸ਼ਨ ਸ਼ੁਰੂ ਕਰ ਦਿੱਤੇ ਗਏ ਹਨ ਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣ ਦੀ ਕਾਰਵਾਈ ਆਰੰਭ ਦਿੱਤੀ ਗਈ ਹੈ।
Pool sloshing around in Davo City, Philippines during the recent M7.8 earthquake (revised from M8.2).
— Volcaholic 🌋 (@volcaholic1) June 8, 2026
📹 Den Zap pic.twitter.com/oVJvU7huML
ਇਹ ਵੀ ਪੜ੍ਹੋ- ਲੱਗ ਗਈ ਜੰਗ ! ਇਰਾਨ ਨੇ ਦਾਗ'ਤੀਆਂ ਮਿਜ਼ਾਈਲਾਂ, ਟਰੰਪ ਨੇ ਵੀ ਦੇ'ਤੀ Warning
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
