ਕੈਨੇਡਾ ''ਚ ਗਰਮੀ ਕਾਰਨ ਹੁਣ ਤੱਕ 69 ਲੋਕਾਂ ਦੀ ਮੌਤ, ਚਿਤਾਵਨੀ ਜਾਰੀ

Wednesday, Jun 30, 2021 - 11:59 AM (IST)

ਕੈਨੇਡਾ ''ਚ ਗਰਮੀ ਕਾਰਨ ਹੁਣ ਤੱਕ 69 ਲੋਕਾਂ ਦੀ ਮੌਤ, ਚਿਤਾਵਨੀ ਜਾਰੀ

ਵੈਨਕੂਵਰ (ਬਿਊਰੋ): ਕੈਨੇਡਾ ਅਤੇ ਯੂਨਾਈਟਿਡ ਸਟੇਟਸ ਪੈਸੀਫਿਕ ਨੌਰਥਵੈਸਟ ਵਿਚ ਰਿਕਾਰਡ ਤੋੜ ਗਰਮੀ ਦੀ ਲਹਿਰ ਜਾਰੀ ਹੈ। ਇਸ ਗਰਮੀ ਨਾਲ ਵੈਨਕੂਵਰ ਵਿਚ ਘੱਟੋ-ਘੱਟ 69 ਲੋਕਾਂ ਦੀ ਮੌਤ ਹੋ ਗਈ। ਅਜਿਹਾ ਰੋਇਲ ਕੈਨੇਡੀਅਨ ਮਾਊਂਟਿਡ ਪੁਲਸ (RCMP) ਦਾ ਮੰਨਣਾ ਹੈ। ਆਰ.ਸੀ.ਐੱਮ.ਪੀ. ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਵਿਚ ਵੈਨਕੂਵਰ ਦੇ ਬਰਨਬੀ ਅਤੇ ਸਰੀ ਸ਼ਹਿਰ ਵਿਚ ਮਰਨ ਵਾਲਿਆਂ ਵਿਚ ਜ਼ਿਆਦਾਤਰ ਬਜ਼ੁਰਗ ਜਾਂ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਲੋਕ ਸਨ। ਆਰ.ਸੀ.ਐੱਮ.ਪੀ. ਦੇ ਕਾਰਪੋਰਲ ਮਾਈਕਲ ਕਲਾਂਜ ਨੇ ਬਿਆਨ ਵਿਚ ਕਿਹਾ ਕਿ ਹਾਲੇ ਜਾਂਚ ਕੀਤੀ ਜਾ ਰਹੀ ਹੈ ਪਰ ਜ਼ਿਆਦਾਤਰ ਮੌਤਾਂ ਗਰਮੀ ਕਾਰਨ ਹੋਈਆਂ ਹਨ।ਸਥਾਨਕ ਨਗਰ ਪਾਲਿਕਾ ਨੇ ਕਿਹਾ ਹੈ ਕਿ ਉਹਨਾਂ ਨੂੰ ਵੀ ਸੋਮਵਾਰ ਨੂੰ ਅਚਾਨਕ ਮੌਤ ਹੋਣ ਦੀਆਂ ਕਈ ਕਾਲਾਂ ਆਈਆਂ ਸਨ।

ਜਲਵਾਯੂ ਤਬਦੀਲੀ ਕਾਰਨ ਰਿਕਾਰਡ ਤਾਪਮਾਨ ਲਗਾਤਾਰ ਵੱਧ ਰਿਹਾ ਹੈ। ਗਲੋਬਲ ਪੱਧਰ 'ਤੇ 2019 ਵਿਚ ਸਭ ਤੋਂ ਭਿਆਨਕ ਗਰਮੀ ਦਰਜ ਕੀਤੀ ਗਈ ਸੀ। ਸੋਮਵਾਰ ਨੂੰ ਕੈਨੇਡਾ ਦੇ ਓਟਾਵਾ ਵਿਚ ਤਾਪਮਾਨ 47.9 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ। ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਜੌਨ ਹੋਰਗਨ ਨੇ ਇਕ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਬ੍ਰਿਟਿਸ਼ ਲੋਕਾਂ ਨੇ ਹੁਣ ਤੱਕ ਦਾ ਸਭ ਤੋਂ ਗਰਮ ਹਫ਼ਤਾ ਦੇਖਿਆ ਹੈ। ਇਸ ਗਰਮੀ ਦੇ ਨਤੀਜੇ ਪਰਿਵਾਰਾਂ ਅਤੇ ਭਾਈਚਾਰਿਆਂ ਲਈ ਵਿਨਾਸ਼ਕਾਰੀ ਰਹੇ ਹਨ। ਉਹਨਾਂ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ ਜਿਹਨਾਂ ਨੂੰ ਇਸ ਬਦਲਦੇ ਮੌਸਮ ਕਾਰਨ ਮੁਸਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 

ਪੜ੍ਹੋ ਇਹ ਅਹਿਮ ਖਬਰ- ਕੈਨੇਡਾ 'ਚ ਪਾਕਿ ਮੂਲ ਦੇ ਸ਼ਖਸ 'ਤੇ ਚਾਕੂ ਨਾਲ ਹਮਲਾ, ਕੱਟੀ ਦਾੜ੍ਹੀ

ਕੈਨੇਡਾ ਦੇ ਵਾਤਾਵਰਨ ਵਿਭਾਗ ਨੇ ਬ੍ਰਿਟਿਸ਼ ਕੋਲੰਬੀਆ, ਅਲਬਰਟਾ ਅਤੇ ਸਸਕੈਚਵਾਨ, ਮੈਨੀਟੋਬਾ, ਯੂਕੋਨ ਅਤੇ ਉੱਤਰ ਪੱਛਮੀ ਖੇਤਰਾਂ ਦੇ ਕੁਝ ਹਿੱਸਿਆਂ ਲਈ ਐਲਰਟ ਜਾਰੀ ਕੀਤਾ ਹੈ। ਜਿਸ ਵਿਚ ਕਿਹਾ ਗਿਆ ਹੈ ਕਿ ਲੰਬੇ ਸਮੇਂ ਤੱਕ ਹੋਰ ਖਤਰਨਾਕ ਗਰਮੀ ਦੀ ਲਹਿਰ ਇਸ ਹਫ਼ਤੇ ਜਾਰੀ ਰਹੇਗੀ। ਯੂਐੱਸ ਨੈਸ਼ਨਲ ਮੌਸਮ ਵਿਭਾਗ ਨੇ ਵੀ ਇਸ ਤਰ੍ਹਾਂ ਦੀ ਚਿਤਾਵਨੀ ਜਾਰੀ ਕੀਤੀ ਹੈ। ਵਿਭਾਗ ਮੁਤਾਬਕ ਲੋਕਾਂ ਨੂੰ ਠੰਡੀਆਂ ਥਾਵਾਂ 'ਤੇ ਰਹਿਣਾ ਚਾਹੀਦਾ ਹੈ, ਬਾਹਰ ਨਿਕਲਣ ਤੋਂ ਬਚਣਾ ਚਾਹੀਦਾ ਹੈ, ਜ਼ਿਆਦਾ ਪਾਣੀ ਪੀਣਾ ਚਾਹੀਦਾ ਹੈ। ਇਸ ਦੇ ਨਾਲ ਆਪਣੀ ਅਤੇ ਆਪਣੇ ਗੁਆਂਢੀਆਂ ਦੀ ਦੇਖਭਾਲ ਕਰਨੀ ਚਾਹੀਦੀ ਹੈ। ਇੱਥੇ ਦੱਸ ਦਈਏ ਕਿ ਗਰਮੀ ਨਾਲ ਕੈਨੇਡਾ ਹੀ ਨਹੀਂ ਸਗੋਂ ਉੱਤਰੀ-ਪੱਛਮੀ ਅਮਰੀਕਾ ਦਾ ਪੋਰਟਲੈਂਡ, ਇਡਾਹੋ, ਓਰੇਗਨ ਅਤੇ ਪੂਰਬੀ ਵਾਸ਼ਿੰਗਟਨ ਵੀ ਜੂਝ ਰਿਹਾ ਹੈ।

ਨੋਟ- ਕੈਨੇਡਾ 'ਚ ਗਰਮੀ ਕਾਰਨ ਹੁਣ ਤੱਕ 69 ਲੋਕਾਂ ਦੀ ਮੌਤ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News