ਪਾਕਿਸਤਾਨ ''ਚ ਕੋਰੋਨਾ ਦੇ 689 ਨਵੇਂ ਮਾਮਲੇ ਤੇ 18 ਲੋਕਾਂ ਦੀ ਮੌਤ

Tuesday, Oct 12, 2021 - 04:05 PM (IST)

ਇਸਲਾਮਾਬਾਦ (ਯੂਐਨਆਈ/ਸ਼ਿਨਹੂਆ): ਪਾਕਿਸਤਾਨ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 689 ਨਵੇਂ ਮਾਮਲੇ ਸਾਹਮਣੇ ਆਏ ਅਤੇ 18 ਲੋਕਾਂ ਦੀ ਮੌਤ ਹੋ ਗਈ। ਰਾਸ਼ਟਰੀ ਕਮਾਂਡ ਅਤੇ ਸੰਚਾਲਨ ਕੇਂਦਰ (ਐਨਸੀਓਸੀ) ਨੇ ਮੰਗਲਵਾਰ ਨੂੰ ਕਿਹਾ ਕਿ ਦੇਸ਼ ਵਿੱਚ ਕੋਰੋਨਾ ਪੀੜਤਾਂ ਦੀ ਕੁੱਲ ਸੰਖਿਆ ਵੱਧ ਕੇ 12,59,648 ਹੋ ਗਈ ਹੈ, ਜਦੋਂ ਕਿ 18 ਮਰੀਜ਼ਾਂ ਦੀ ਮੌਤ ਕਾਰਨ ਬਿਮਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 28,152 ਹੋ ਗਈ ਹੈ। 

ਪੜ੍ਹੋ ਇਹ ਅਹਿਮ ਖਬਰ - ਕਮਿਊਨਿਸਟ ਪਾਰਟੀ ਦੀ ਆਲੋਚਨਾ ਕਰਨ ਵਾਲੇ ਲੋਕ ਹੋ ਰਹੇ ਹਨ ਗਾਇਬ

ਪਿਛਲੇ 24 ਘੰਟੇ  ਦੇਸ਼ ਵਿੱਚ ਹੁਣ ਤੱਕ 11,89,742 ਲੋਕ ਕੋਰੋਨਾ ਮੁਕਤ ਹੋ ਚੁੱਕੇ ਹਨ ਅਤੇ 41,754 ਐਕਟਿਵ ਮਾਮਲੇ ਹਨ ਜਿਨ੍ਹਾਂ ਵਿੱਚ 2,280 ਮਰੀਜ਼ਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਦੇਸ਼ ਦਾ ਦੱਖਣੀ ਸੂਬਾ ਸਿੰਧ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ ਅਤੇ ਇੱਥੇ ਲਾਗ ਦੇ ਕੁੱਲ 4,63,167 ਮਾਮਲੇ ਦਰਜ ਕੀਤੇ ਗਏ ਹਨ ਅਤੇ ਪੰਜਾਬ ਸੂਬਾ 4,36,442 ਮਾਮਲਿਆਂ ਨਾਲ ਦੂਜੇ ਨੰਬਰ 'ਤੇ ਹੈ।


Vandana

Content Editor

Related News