ਰੂਸ ’ਚ 61 ਸੈਮਸੰਗ ਸਮਾਰਟਫੋਨ ਦੀ ਵਿਕਰੀ ’ਤੇ ਲੱਗੀ ਰੋਕ

Sunday, Oct 24, 2021 - 02:45 PM (IST)

ਰੂਸ ’ਚ 61 ਸੈਮਸੰਗ ਸਮਾਰਟਫੋਨ ਦੀ ਵਿਕਰੀ ’ਤੇ ਲੱਗੀ ਰੋਕ

ਗੈਜੇਟ ਡੈਸਕ– ਜਿੱਥੇ ਸੈਮਸੰਗ ਹਰ ਥਾਂ ਫੋਲਡੇਬਲਸ ਨਾਲ ਆਪਣੀ ਸਫਲਤਾ ਦਾ ਆਨੰਦ ਲੈ ਰਿਹਾ ਹੈ, ਉੱਥੇ ਹੀ ਇਕ ਦੇਸ਼ ਅਜਿਹਾ ਵੀ ਹੈ, ਜਿੱਥੇ ਚੀਜ਼ਾਂ ਇੰਨੀਆਂ ਚੰਗੀਆਂ ਨਹੀਂ ਚੱਲ ਰਹੀਆਂ ਹਨ। ਰੂਸ ’ਚ ਇਕ ਆਰਬਿਟਰੇਸ਼ਨ ਕੋਰਟ ਨੇ 61 ਸੈਮਸੰਗ ਸਮਾਰਟਫੋਨ ਦੀ ਵਿਕਰੀ ’ਤੇ ਪਾਬੰਦੀ ਲਗਾ ਦਿੱਤੀ ਹੈ, ਜਿਸ ’ਚ ਦੋਵੇਂ ਪ੍ਰੀਮੀਅਮ ਫੋਲਡੇਬਲ ਸਮਾਰਟਫੋਨ, ਗਲੈਕਸੀ ਜੈੱਡ ਫਲਿੱਪ 3 ਅਤੇ ਗਲੈਕਸੀ ਜੈੱਡ ਫੋਲਡ 3 ਸ਼ਾਮਲ ਹਨ। ਅਦਾਲਤ ਨੇ ਦੱਖਣੀ ਕੋਰੀਆਈ ਕੰਪਨੀ ਨੂੰ 61 ਸਮਾਰਟਫੋਨ ਦੀ ਦਰਾਮਦ ਅਤੇ ਵਿਕਰੀ ਨੂੰ ਰੋਕਣ ਦਾ ਹੁਕਮ ਦਿੱਤਾ ਹੈ ਕਿਉਂਕਿ ਉਹ ਸਵਿੱਟਜ਼ਰਲੈਂਡ ਦੀ ਇਕ ਕੰਪਨੀ ਦੀ ਮਲਕੀਅਤ ਵਾਲੇ ਪੇਟੈਂਟ ਦੀ ਉਲੰਘਣਾ ਕਰਦੇ ਹਨ। ਪੇਟੈਂਟ ਕੰਪਨੀ SQWIN SA ਦਾ ਦਾਅਵਾ ਹੈ ਕਿ ਸੈਮਸੰਗ ਦਾ ਆਨਲਾਈਨ ਪੇਮੈਂਟ ਐਪ ਸੈਮਸੰਗ ਪੇਅ, SQWIN SA ਦੀ ਪੇਮੈਂਟ ਪ੍ਰਣਾਲੀ ’ਤੇ ਆਧਾਰਿਤ ਹੈ। PhoneArena ਦੀ ਰਿਪੋਰਟ ਮੁਤਾਬਕ, ਕੰਪਨੀ ਨੇ ਕਰੀਬ 8 ਸਾਲ ਪਹਿਲਾਂ ਰੂਸ ’ਚ ਇਸ ਤਕਨਾਲੋਜੀ ਲਈ ਇਕ ਪੇਟੈਂਟ ਰਜਿਸਟਰਡ ਕਰਵਾਇਆ ਸੀ। 

ਇਨ੍ਹਾਂ ਸਮਾਟਫੋਨਾਂ ਦੀ ਵਿਕਰੀ ’ਤੇ ਲੱਗੀ ਰੋਕ
ਰੂਸ ’ਚ ਜਿਨ੍ਹਾਂ ਸਮਾਰਟਫੋਨਾਂ ਦੇ ਆਯਾਤ ਅਤੇ ਵਿਕਰੀ ’ਤੇ ਰੋਕ ਲੱਗੀ ਹੈ, ਉਸ ਵਿਚ ਸੈਮਸੰਗ ਦਾ ਸਾਲ 2021 ਦੇ ਬੈਸਟ ਸੇਲਿੰਗ ਸਮਾਰਟਫੋਨ Galaxy Z Flip ਅਤੇ Fold ਸ਼ਾਮਲ ਹਨ. ਨਾਲ ਹੀ ਕੁਝ ਬਜਟ ਸਮਾਰਟਫੋਨ ਜਿਵੇਂ- Galaxy J5 ’ਤੇ ਵੀ ਪਾਬੰਦੀ ਲਗਾਈ ਗਈ ਹੈ। ਦੱਸ ਦੇਈਏ ਕਿ ਇਸ ਸਾਲ ਜੁਲਾਈ ’ਚ ਮਾਸਕੋ ਆਰਬਿਟਰੇਸ਼ਨ ਵਲੋਂ SQWIN SA ਦੇ ਪੱਖ ’ਚ ਫੈਸਲਾ ਸੁਣਾਇਆ ਗਿਆ ਸੀ। ਇਸ ਤੋਂ ਬਾਅਦ ਪੇਟੈਂਟ ਰਾਈਟ ਦੇ ਹੱਕ ’ਚ ਸਰਵਿਸ ਸੈਮਸੰਗ ਪੇਅ ’ਤੇ ਪਾਬੰਦੀ ਲਗਾ ਦਿੱਤੀ ਗਈ। ਸੈਮਸੰਗ ਪੇਅ ਰੂਸ ਦਾ ਤੀਜਾ ਸਭ ਤੋਂ ਜ਼ਿਆਦਾ ਇਸਤੇਮਾਲ ਕੀਤਾ ਜਾਣ ਵਾਲਾ ਕਾਨਟੈਕਟਲੈੱਸ ਪੇਮੈਂਟ ਸਿਸਟਮ ਹੈ। ਇਸ ਦਾ ਮਾਰਕੀਟ ਸ਼ੇਅਰ 17 ਫੀਸਦੀ ਹੈ। ਇਸ ਤੋਂ ਪਹਿਲਾਂ 30 ਫੀਸਦੀ ਦੇ ਨਾਲ ਐਪਲ ਪੇਅ ਅਤੇ 32 ਫੀਸਦੀ ਨਾਲ ਗੂਗਲ ਪੇਅ ਦਾ ਨੰਬਰ ਆਉਂਦਾ ਹੈ। 


author

Rakesh

Content Editor

Related News