ਹੈਰਾਨੀਜਨਕ : ‘ਫੈਂਟਨੀਅਲ’ ਦੀ ਓਵਰਡੋਜ਼ ਨਾਲ ਅਮਰੀਕਾ ’ਚ ਹੋਈਆਂ 61,000 ਮੌਤਾਂ

Sunday, Nov 07, 2021 - 02:00 PM (IST)

ਹੈਰਾਨੀਜਨਕ : ‘ਫੈਂਟਨੀਅਲ’ ਦੀ ਓਵਰਡੋਜ਼ ਨਾਲ ਅਮਰੀਕਾ ’ਚ ਹੋਈਆਂ 61,000 ਮੌਤਾਂ

ਵਾਸ਼ਿੰਗਟਨ (ਭਾਸ਼ਾ) : ਅਮਰੀਕਾ ਸਰਕਾਰ ਦਾ ਕਹਿਣਾ ਹੈ ਕਿ ਮੈਕਸੀਕੋ ਵਿਚ ਸਰਗਰਮ ਤਸਕਰਾਂ ਵਲੋਂ ਤਸਕਰੀ ਕਰ ਕੇ ਅਮਰੀਕਾ ਭੇਜਿਆ ਗਿਆ ਬਨਾਉਟੀ ਨਸ਼ੀਲਾ ਪਦਾਰਥ ਫੈਂਟਨੀਅਲ ਮਾਰਚ 2020 ਅਤੇ 2021 ਦੇ ਦਰਮਿਆਨ ਓਵਰਡੋਜ਼ ਨਾਲ ਹੋਣ ਵਾਲੀਆਂ ਲਗਭਗ 61,000 ਮੌਤਾਂ ਲਈ ਜ਼ਿੰਮੇਵਾਰ ਹੈ। ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਜਕੜੀ ਅਮਰੀਕੀ ਸਰਕਾਰ ਨੇ ਮੈਕਸੀਕੋ ਦੇ 4 ਨਸ਼ੀਲੇ ਪਦਾਰਥ ਤਸਕਰਾਂ ਨੂੰ ਫੜ੍ਹਨ ਲਈ ਉਨ੍ਹਾਂ ਬਾਰੇ ਸੂਚਨਾ ਦੇਣ ਵਾਲੇ ਨੂੰ 50 ਲੱਖ ਡਾਲਰ ਇਨਾਮ ਦੇਣ ਦਾ ਐਲਾਨ ਕੀਤਾ ਹੈ। ਜਿਨ੍ਹਾਂ ਤਸਕਰਾਂ ਨੂੰ ਫੜ੍ਹਨ ਲਈ ਇੰਨੇ ਵੱਡੇ ਇਨਾਮ ਦਾ ਐਲਾਨ ਹੋਇਆ ਹੈ, ਉਨ੍ਹਾਂ ਵਿਚ ਜੇਲ੍ਹ ਵਿਚ ਬੰਦ ਕੈਪੋ ਜੋਕਿਨ ਐੱਲ. ਚਾਪੋ ਗੁਜਮੈਨ ਦਾ ਭਰਾ ਆਰੇਲਿਯਾਨੋ ਗੁਜਮੈਨ ਲੋਏਰਾ ਵੀ ਸ਼ਾਮਲ ਹੈ।

ਇਹ ਵੀ ਪੜ੍ਹੋ: ਭਗਵੰਤ ਮਾਨ ਦਾ ਖ਼ੁਲਾਸਾ, ਦੱਸਿਆ ਕਿਉਂ ਦਿੱਲੀ ਹਵਾਈ ਅੱਡੇ ਨਹੀਂ ਜਾਂਦੀਆਂ ਪੰਜਾਬ ਸਰਕਾਰ ਦੀਆਂ ਬੱਸਾਂ (ਵੀਡੀਓ)

ਗੁਜਮੈਨ ਲੋਏਰਾ ਅਤੇ ਸਾਲਗੁਇਰੋ ਨੇਵਾਰੇਜ ਪਰਿਵਾਰ ਦੇ 3 ਭਰਾਵਾਂ ’ਤੇ ਅਮਰੀਕਾ ਵਿਚ ਮਾਰਿਜੋਆਨਾ, ਕੋਕੀਨ, ਮੈਥਾਮਫੇਟਾਮਾਈਨ ਅਤੇ ਫੈਂਟਾਨਾਈਲ ਦੀ ਤਸਕਰੀ ਦਾ ਦੋਸ਼ ਹੈ। ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਕਿਹਾ ਕਿ ਇਹ ਚਾਰੇ ਉੱਤਰੀ ਮੈਕਸੀਕੋ ਸੂਬਿਆਂ ਸਿਨਾਲੋਆ ਅਤੇ ਚਿਹੁਆਹੁਆ ਵਿਚ ਸਰਗਰਮ ਹਨ ਅਤੇ ਸਿਨਾਲੋਆ ਗਿਰੋਹ ਦੇ ਮਾਸਟਰ ਮਾਈਂਡ ਹਨ।

ਟੁਲਮ ਸ਼ਹਿਰ ਵਿਚ 10 ਗਿਰੋਹਾਂ ਵਿਚ ਦਬਦਬੇ ਦੀ ਲੜਾਈ
ਪਿਊਰਟੋ ਮੋਰੇਲੋਸ : ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਵਿਚ ਸ਼ਾਮਲ ਲਗਭਗ 10 ਗਿਰੋਹਾਂ ਵਿਚਾਲੇ ਮੈਕਸੀਕੋ ਦੇ ਦੱਖਣੀ ਤੱਟੀ ਸ਼ਹਿਰ ਵਿਚ ਦਬਦਬੇ ਦੀ ਲੜਾਈ ਚੱਲ ਰਹੀ ਹੈ। ਇਕ ਦਿਨ ਪਹਿਲਾਂ ਇਕ ਰਿਸੋਰਟ ਵਿਚ ਗੋਲ਼ੀਬਾਰੀ ਵਿਚ 2 ਨਸ਼ੀਲੇ ਪਦਾਰਥ ਤਸਕਰ ਮਾਰੇ ਗਏ। 2 ਹਫ਼ਤੇ ਪਹਿਲਾਂ ਇਕ ਗਿਰੋਹ ਦੀ ਗੋਲ਼ੀਬਾਰੀ ਵਿਚ ਕੈਲੀਫੋਰਨੀਆ ਦੀ ਇਕ ਭਾਰਤੀ ਮੂਲ ਦੀ ਔਰਤ ਅਤੇ ਜਰਮਨੀ ਦੀ ਇਕ ਔਰਤ ਸੈਲਾਨੀ ਦੀ ਮੌਤ ਹੋ ਗਈ ਸੀ।

ਨੋਟ: ਦੁਨੀਆ 'ਚ ਵਧ ਰਹੀਆਂ ਨਸ਼ਾ ਤਸਕਰੀ ਦੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ, ਇਸ ਸਬੰਧੀ ਕੀ ਹੈ ਤੁਹਾਡੀ ਰਾਏ ? 
 


author

Harnek Seechewal

Content Editor

Related News