ਐੱਚ.-1ਬੀ ਵੀਜ਼ਾ ਬਾਰੇ ਯੂ. ਐੱਸ. ਡੀਨਜ਼ ਨੇ ਟਰੰਪ ਨੂੰ ਕੀਤੀ ਇਹ ਅਪੀਲ

10/16/2019 1:54:28 PM

ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਐੱਚ.-1ਬੀ ਵੀਜ਼ਾ ਦੀ ਪ੍ਰਕਿਰਿਆ 'ਚ ਕੁੱਝ ਸੁਧਾਰ ਕਰਨ ਦੀ ਅਪੀਲ ਕੀਤੀ ਹੈ। ਜਾਣਕਾਰੀ ਮੁਤਾਬਕ ਅਮਰੀਕਾ ਦੇ 60 ਬਿਜ਼ਨਸ ਸਕੂਲਾਂ ਦੇ ਡੀਨਜ਼ ਅਤੇ ਸੀ. ਈ. ਓਜ਼. ਨੇ ਟਰੰਪ ਅਤੇ ਹੋਰ ਨੇਤਾਵਾਂ ਨੂੰ ਖੁੱਲ੍ਹੀ ਚਿੱਠੀ ਲਿਖੀ ਹੈ। ਉਨ੍ਹਾਂ ਚਿੱਠੀ 'ਚ ਲਿਖਿਆ ਕਿ ਦੇਸ਼ ਕੋਲ ਹਾਈ ਸਕਿੱਲ ਟੈਲੰਟ ਨਹੀਂ ਹੈ। ਇਸ ਲਈ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਐੱਚ.-1ਬੀ ਵੀਜ਼ਾ ਦੀ ਪ੍ਰਕਿਰਿਆ ਨੂੰ ਸੌਖਾ ਕਰਨ ਅਤੇ ਇਸ ਦੇ ਨਾਲ ਹੀ ਵੀਜ਼ਾ 'ਤੇ ਲਗਾਏ ਗਏ ਕੈਪ ਨੂੰ ਵੀ ਹਟਾ ਦੇਣ ਤਾਂ ਕਿ ਵੱਧ ਤੋਂ ਵੱਧ ਟੈਲੈਂਟਡ ਲੋਕ ਅਮਰੀਕਾ 'ਚ ਆਉਣ ਦਾ ਮੌਕਾ ਮਿਲੇ ਤੇ ਉਹ ਅਮਰੀਕਾ ਦੇ ਵਿਕਾਸ 'ਚ ਯੋਗਦਾਨ ਪਾਉਣ।

ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਇਹ ਚਿੱਠੀ 'ਵਾਲ ਸਟਰੀਟ ਜਰਨਲ' 'ਚ ਛਪੀ ਸੀ। ਦੱਸਿਆ ਗਿਆ ਹੈ ਕਿ 2018 'ਚ ਭਾਰਤੀਆਂ ਵਲੋਂ ਜੀ. ਐੱਮ. ਏ. ਟੀ. ਪੇਪਰ ਰਾਹੀਂ ਅਮਰੀਕਾ ਬਿਜ਼ਨੈੱਸ ਸਕੂਲ 'ਚ ਆਪਣਾ ਸਕੋਰ ਭੇਜਣ ਦੀ ਗਿਣਤੀ 'ਚ 45 ਫੀਸਦੀ ਕਮੀ ਆਈ ਹੈ। 2019 'ਚ ਵੀ ਇਸ 'ਚ ਕਾਫੀ ਕਮੀ ਆਈ, ਜਿਸ ਕਾਰਨ ਕੈਨੇਡਾ ਅਤੇ ਯੂਰਪ 'ਚ ਜਾਣ ਵਾਲੇ ਲੋਕਾਂ ਦੀ ਗਿਣਤੀ 'ਚ ਕਾਫੀ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪੋਲਿਸੀ ਮੇਕਰਾਂ ਨੂੰ ਇਹ ਧਿਆਨ 'ਚ ਰੱਖਣਾ ਚਾਹੀਦਾ ਹੈ ਕਿ ਉਹ ਟੈਲੰਟ ਨੂੰ ਵਧੇਰੇ ਮਹੱਤਵ ਦੇਣ।


Related News