ਮਾਲੀ ਵਿਚ ਪਿਊਲ ਪਿੰਡ ''ਤੇ ਹਮਲਾ, 60 ਲੋਕਾਂ ਦੀ ਮੌਤ
03/23/2019 10:14:47 PM
ਬਮਾਕੋ (ਏਜੰਸੀ)- ਮੱਧ ਮਾਲੀ ਵਿਚ ਸ਼ੱਕੀ ਜਿਹਾਦੀਆਂ ਦੇ ਹਮਲੇ ਵਿਚ 60 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਇਸ ਨੂੰ ਸੂਬੇ ਦੇ ਸਭ ਤੋਂ ਵੱਡੇ ਹਮਲਿਆਂ ਵਿਚੋਂ ਇਕ ਦੱਸਿਆ ਜਾ ਰਿਹਾ ਹੈ। ਇਸ ਦੀ ਜਾਣਕਾਰੀ ਸਥਾਨਕ ਮੇਅਰ ਵਲੋਂ ਦਿੱਤੀ ਗਈ ਹੈ।
ਬੰਕਾਸ ਸ਼ਹਿਰ ਦੇ ਮੇਅਰ ਮੌਉਲੇਈ ਗੁਇੰਦੋ ਨੇ ਕਿਹਾ ਕਿ ਹਥਿਆਰਬੰਦ ਹਲਾਵਰਾਂ ਨੇ ਰਸਮੀ ਡੋਂਜ਼ੋ ਹੰਟਰ ਦੀ ਡਰੈੱਸ ਪਹਿਨੀ ਹੋਈ ਸੀ, ਨੇ ਅਚਾਨਕ ਸਵੇਰੇ ਪਿੰਡ 'ਤੇ ਹਮਲਾ ਕਰ ਦਿੱਤਾ, ਜਿਸ ਵਿਚ ਕਈ ਲੋਕਾਂ ਦੀ ਮੌਤ ਹੋ ਗਈ।