6 ਵਿਆਹ ਕਰਨ ਵਾਲੀ ਭੈਣ ਨੂੰ ਭਰਾਵਾਂ ਨੇ ਗੋਲੀਆਂ ਨਾਲ ਭੁੰਨਿਆ

Sunday, Sep 13, 2020 - 02:24 AM (IST)

6 ਵਿਆਹ ਕਰਨ ਵਾਲੀ ਭੈਣ ਨੂੰ ਭਰਾਵਾਂ ਨੇ ਗੋਲੀਆਂ ਨਾਲ ਭੁੰਨਿਆ

ਇਸਲਾਮਾਬਾਦ (ਇੰਟ.)- ਪਾਕਿਸਤਾਨ ਦੇ ਸਰਗੋਧਾ ਵਿਚ 6 ਵਿਆਹ ਕਰਨ ਵਾਲੀ ਭੈਣ ਨੂੰ ਉਸ ਦੇ ਹੀ ਭਰਾ ਨੇ ਗੋਲੀਆਂ ਨਾਲ ਭੁੰਨ ਦਿੱਤਾ ਅਤੇ ਉਸ ਦੀ ਲਾਸ਼ ਨੂੰ ਆਪਣੇ ਘਰ ਵਿਚ ਹੀ ਦਫਨ ਕਰ ਦਿੱਤਾ। ਲੜਕੀ ਦੇ ਪਤੀ ਨੇ 17 ਅਕਤੂਬਰ ਨੂੰ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ। ਪੁਲਸ ਦੀ ਜਾਂਚ ਵਿਚ ਪਤਾ ਲੱਗਾ ਕਿ ਲੜਕੀ ਦੇ ਭਰਾ ਨੇ ਹੀ ਆਪਣੀ 30 ਸਾਲਾ ਭੈਣ ਦਾ ਕਤਲ ਕਰ ਦਿੱਤਾ ਸੀ। ਪੁਲਸ ਨੇ ਕਿਹਾ ਕਿ ਇਹ ਆਨਰ ਕਿਲਿੰਗ ਦਾ ਮਾਮਲਾ ਹੈ। ਮੁਲਜ਼ਮ ਆਪਣੀ ਭੈਣ ਤੋਂ ਨਾਰਾਜ਼ ਸੀ ਕਿਉਂਕਿ ਉਸ ਨੇ 6 ਵਾਰ ਵਿਆਹ ਕਰਵਾਇਆ ਸੀ।


author

Sunny Mehra

Content Editor

Related News