ਬ੍ਰਿਟਿਸ਼ ਕੋਲੰਬੀਆ : ਸੜਕ ਹਾਦਸੇ ''ਚ 6 ਲੋਕ ਜ਼ਖਮੀ, 2 ਦੀ ਹਾਲਤ ਗੰਭੀਰ

Sunday, Sep 06, 2020 - 03:41 PM (IST)

ਬ੍ਰਿਟਿਸ਼ ਕੋਲੰਬੀਆ : ਸੜਕ ਹਾਦਸੇ ''ਚ 6 ਲੋਕ ਜ਼ਖਮੀ, 2 ਦੀ ਹਾਲਤ ਗੰਭੀਰ

ਵਿਸਲਰ- ਬ੍ਰਿਟਿਸ਼ ਕੋਲੰਬੀਆ ਦੇ ਇਲਾਕੇ ਵਿਸਲਰ ਨੇੜੇ ਸੀ-ਟੂ-ਸਕਾਈ ਹਾਈਵੇਅ 'ਤੇ ਸ਼ਨੀਵਾਰ ਨੂੰ ਇਕ ਹਾਦਸਾ ਵਾਪਰ ਗਿਆ, ਜਿਸ ਕਾਰਨ 6 ਲੋਕ ਜ਼ਖਮੀ ਹੋ ਗਏ ਤੇ ਉਨ੍ਹਾਂ ਨੂੰ ਹਸਪਤਾਲ ਭੇਜਿਆ ਗਿਆ। ਜ਼ਖਮੀਆਂ ਵਿਚ 2 ਬੱਚੇ ਵੀ ਸ਼ਾਮਲ ਹਨ।

ਸਥਾਨਕ ਪੁਲਸ ਮੁਤਾਬਕ ਦੁਪਹਿਰ 12 ਵਜੇ ਡੇਜ਼ੀ ਲੇਕ ਰੋਡ ਅਤੇ ਰੇਟਾ ਲੇਕ ਰੋਡ ਵਲੋਂ ਆ ਰਹੇ ਵਾਹਨ ਆਪਸ ਵਿਚ ਟਕਰਾ ਗਏ, ਜਿਸ ਕਾਰਨ 6 ਲੋਕ ਜ਼ਖਮੀ ਹੋ ਗਏ। ਮੌਕੇ 'ਤੇ 6 ਐਂਬੂਲੈਂਸ ਗੱਡੀਆਂ ਅਤੇ 2 ਹਵਾਈ ਐਂਬੂਲੈਂਸਾਂ ਹਾਦਸੇ ਵਾਲੀ ਥਾਂ 'ਤੇ ਪੁੱਜੀਆਂ। ਲੈਂਡ ਰੋਵਰ, ਲੈਬੋਰਗਿਨੀ ਅਤੇ ਟੋਇਟਾ ਕੋਰੋਲਾ ਕਾਰਾਂ ਦੀ ਆਪਸ ਵਿਚ ਟੱਕਰ ਹੋਣ ਨਾਲ ਕਾਫੀ ਸਮੇਂ ਤੱਕ ਇਹ ਰਾਹ ਬੰਦ ਰੱਖਿਆ ਗਿਆ ਤੇ ਕਾਫੀ ਦੇਰ ਬਾਅਦ ਇਸ ਨੂੰ ਖੋਲ੍ਹਿਆ ਗਿਆ। 

ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਜਾਰੀ ਹੈ। ਪੁਲਸ ਨੇ ਕਿਹਾ ਕਿ ਜੇਕਰ ਕਿਸੇ ਨੇ ਇਸ ਹਾਦਸੇ ਨੂੰ ਵਾਪਰਦਿਆਂ ਦੇਖਿਆ ਜਾਂ ਕਿਸੇ ਦਾ ਡੈਸ਼ ਕੈਮ ਵਿਚ ਇਹ ਰਿਕਾਰਡ ਹੋਇਆ ਹੋਵੇ, ਤਾਂ ਉਹ ਪੁਲਸ ਨੂੰ ਇਸ ਬਾਰੇ ਦੱਸਣ। ਦੱਸਿਆ ਜਾ ਰਿਹਾ ਹੈ ਕਿ ਦੋ ਮਰੀਜ਼ਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਤੇ ਬਾਕੀ ਚਾਰ ਜ਼ਖਮੀਆਂ ਦੀ ਹਾਲਤ ਖਤਰੇ ਤੋਂ ਬਾਹਰ ਹੈ।  


author

Lalita Mam

Content Editor

Related News