6 ਰੂਸੀ ਮਿਲਟਰੀ ਅਧਿਕਾਰੀਆਂ ''ਤੇ ਵੱਡੇ ਪੱਧਰ ''ਤੇ ਹੈਕਿੰਗ ਦੇ ਦੋਸ਼

Tuesday, Oct 20, 2020 - 06:17 PM (IST)

6 ਰੂਸੀ ਮਿਲਟਰੀ ਅਧਿਕਾਰੀਆਂ ''ਤੇ ਵੱਡੇ ਪੱਧਰ ''ਤੇ ਹੈਕਿੰਗ ਦੇ ਦੋਸ਼

ਵਾਸ਼ਿੰਗਟਨ (ਭਾਸ਼ਾ): ਅਮਰੀਕੀ ਨਿਆਂ ਵਿਭਾਗ ਨੇ ਫ੍ਰਾਂਸੀਸੀ ਰਾਸ਼ਟਰਪਤੀ ਚੋਣਾਂ, ਦੱਖਣੀ ਕੋਰੀਆ ਦੇ ਸਰਦ ਰੁੱਤ ਦੇ ਓਲੰਪਿਕ ਅਤੇ ਅਮਰੀਕੀ ਕਾਰੋਬਾਰਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਗਲੋਬਲ ਸਾਈਬਰ ਹਮਲੇ ਦੇ ਸਿਲਸਿਲੇ ਵਿਚ ਰੂਸੀ ਖੁਫੀਆ ਅਧਿਕਾਰੀਆਂ ਦੇ ਖਿਲਾਫ਼ ਸੋਮਵਾਰ ਨੂੰ ਦੋਸ਼ਾਂ ਦੀ ਘੋਸ਼ਣਾ ਕੀਤੀ। ਵਿਭਾਗ ਨੇ ਦੋਸ਼ ਲਗਾਇਆ ਕਿ ਕ੍ਰੇਮਲਿਨ ਦੀ ਇਸੇ ਇਕਾਈ ਨੇ 2016 ਦੀਆਂ ਅਮਰੀਕੀ ਚੋਣਾਂ ਵਿਚ ਦਖਲ ਅੰਦਾਜ਼ੀ ਕੀਤੀ ਸੀ।

PunjabKesari

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਜਾਣ ਦੇ ਚਾਹਵਾਨਾਂ ਨੂੰ ਵੱਡਾ ਝਟਕਾ, 65 ਫ਼ੀਸਦੀ ਘਟਣਗੇ ਇਹ ਵੀਜ਼ੇ 

ਮੁਕੱਦਮੇ ਵਿਚ 6 ਮੁਲਜ਼ਮਾਂ 'ਤੇ ਦੋਸ਼ ਲਗਾਏ ਗਏ ਹਨ। ਇਹ ਸਾਰੇ ਜੀ.ਆਰ.ਯੂ. ਦੇ ਰੂਪ ਵਿਚ ਜਾਣੀ ਜਾਣ ਵਾਲੀ ਰੂਸੀ ਮਿਲਟਰੀ ਖੁਫੀਆ ਏਜੰਸੀ ਦੇ ਵਰਤਮਾਨ ਅਤੇ ਸਾਬਕਾ ਅਧਿਕਾਰੀ ਦੱਸੇ ਜਾ ਰਹੇ ਹਨ। ਇਸਤਗਾਸਾ ਪੱਖ ਦਾ ਕਹਿਣਾ ਹੈ ਕਿ ਇਹ ਹੈਕਿੰਗ ਰੂਸ ਦੇ ਭੂ-ਰਾਜਨੀਤਕ ਹਿੱਤਾਂ ਨੂੰ ਅੱਗੇ ਵਧਾਉਣ ਅਤੇ ਕਥਿਤ ਦੁਸ਼ਮਣਾਂ ਨੂੰ ਅਸਥਿਰ ਕਰਨ ਜਾਂ ਸਜ਼ਾ ਦੇਣ ਦੇ ਉਦੇਸ਼ ਨਾਲ ਕੀਤੀ ਗਈ ਸੀ। ਇਹਨਾਂ ਹਮਲਿਆਂ ਦੇ ਕਾਰਨ ਅਰਬਾਂ ਡਾਲਰਾਂ ਦਾ ਨੁਕਸਾਨ ਹੋਇਆ ਹੈ ਅਤੇ ਪੈੱਨਸਿਲਵੇਨੀਆ ਵਿਚ ਸਿਹਤ ਦੇਖਭਾਲ, ਯੂਕਰੇਨ ਵਿਚ ਇਕ ਪਾਵਰ ਗ੍ਰਿਡ ਅਤੇ ਫ੍ਰਾਂਸੀਸੀ ਚੋਣਾਂ ਸਮੇਤ ਜਨ-ਜੀਵਨ ਦੇ ਇਕ ਵੱਡਾ ਹਿੱਸਾ ਪ੍ਰਭਾਵਿਤ ਹੋਇਆ ਸੀ। ਪੈੱਨਸਿਲਵੇਨੀਆ ਦੇ ਪੱਛਮੀ ਜ਼ਿਲ੍ਹੇ ਦੇ ਲਈ ਅਮਰੀਕੀ ਅਟਾਰਨੀ ਸਕੌਟ ਬ੍ਰੈਡੀ ਨੇ ਕਿਹਾ,''ਇਹ ਹਮਲੇ ਸਭ ਤੋਂ ਵਿਨਾਸ਼ਕਾਰੀ, ਹੁਣ ਤੱਕ ਦੇ ਸਭ ਤੋਂ ਭਿਆਨਕ ਸਾਈਬਰ ਹਮਲਿਆਂ ਵਿਚ ਸ਼ਾਮਲ ਹਨ।''


author

Vandana

Content Editor

Related News