ਜਲੂਸ 'ਤੇ ਹਮਲੇ ਦੀ ਯੋਜਨਾ ਬਣਾ ਰਹੇ 6 ਅੱਤਵਾਦੀਆਂ ਨੂੰ ਪੁਲਸ ਨੇ ਕੀਤਾ ਢੇਰ

Thursday, Sep 28, 2017 - 09:47 PM (IST)

ਜਲੂਸ 'ਤੇ ਹਮਲੇ ਦੀ ਯੋਜਨਾ ਬਣਾ ਰਹੇ 6 ਅੱਤਵਾਦੀਆਂ ਨੂੰ ਪੁਲਸ ਨੇ ਕੀਤਾ ਢੇਰ

ਕਰਾਚੀ— ਪਾਕਿਸਤਾਨ 'ਚ ਇਕ ਧਾਰਮਿਕ ਜਲੂਸ 'ਤੇ ਹਮਲਾ ਕਰਨ ਦੀ ਯੋਜਨਾ ਬਣਾ ਰਹੇ 6 ਅੱਤਵਾਦੀਆਂ ਨੂੰ ਇਕ ਛਾਪੇਮਾਰੀ ਦੌਰਾਨ ਢੇਰ ਕਰ ਦਿੱਤਾ ਗਿਆ। ਪੁਲਸ ਨੇ ਕਰਾਚੀ ਦੇ ਸਾਚਲ ਗੌਟ ਇਲਾਕੇ ਦੇ ਇਕ ਘਰ 'ਤੇ ਛਾਪਾ ਮਾਰਿਆਂ, ਜਿਥੇ ਇਹ ਅੱਤਵਾਦੀ ਲੁਕੇ ਹੋਏ ਸਨ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਅਨਵਰ ਰਾਓ ਨੇ ਇਸ ਦੀ ਜਾਣਕਾਰੀ ਦਿੱਤੀ ਹੈ।
ਅਧਿਕਾਰੀ ਨੇ ਦੱਸਿਆ ਕਿ ਅੱਤਵਾਦੀਆਂ ਨੇ ਛਾਪੇਮਾਰੀ ਦੌਰਾਨ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਕਰਕੇ ਪੁਲਸ ਨੂੰ ਵੀ ਜਵਾਬੀ ਕਾਰਵਾਈ ਕਰਨੀ ਪਈ। ਇਸ ਜਵਾਬੀ ਕਾਰਵਾਈ 'ਚ 6 ਅੱਤਵਾਦੀਆਂ ਦੀ ਮੌਤ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਅੱਤਵਾਦੀ ਮੁਰਹੱਮ 'ਤੇ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਸਨ। ਪੁਲਸ ਨੇ ਖੂਫੀਆ ਜਾਣਕਾਰੀ ਦੇ ਅਧਾਰ 'ਤੇ ਇਸ ਘਰ 'ਤੇ ਛਾਪਾ ਮਾਰਿਆਂ 'ਤੇ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਅੱਤਵਾਦੀਆਂ ਦੇ ਕਬਜ਼ੇ 'ਚੋਂ ਵਿਸਫੋਟਕ, ਹੈਂਡ ਗ੍ਰੇਨੇਡ ਤੇ ਹੋਰ ਹਥਿਆਰ ਬਰਾਮਦ ਕੀਤੇ ਗਏ ਹਨ। ਸਰਕਾਰ ਨੇ ਇਸ ਘਟਨਾ ਦੇ ਬਾਅਦ ਮੁਰਹੱਮ ਜਲੂਸ ਦੀ ਸੁਰੱਖਿਆ ਹੋਰ ਸਖਤ ਕਰ ਦਿੱਤੀ ਹੈ।


Related News