ਪਾਕਿਸਤਾਨ ’ਚ ਖੁਦ ਨੂੰ ਮੁਸਲਮਾਨ ਦੱਸਣ ’ਤੇ ਅਹਿਮਦੀਆ ਜਮਾਤ ਦੇ 6 ਮੈਂਬਰ ਗ੍ਰਿਫ਼ਤਾਰ
Monday, Aug 21, 2023 - 05:48 PM (IST)
ਲਾਹੌਰ (ਭਾਸ਼ਾ)- ਪਾਕਿਸਤਾਨ ’ਚ ਪੁਲਸ ਨੇ ਘੱਟ ਗਿਣਤੀ ਅਹਿਮਦੀਆ ਜਮਾਤ ਦੇ 6 ਮੈਂਬਰਾਂ ਨੂੰ ਕਥਿਤ ਤੌਰ ’ਤੇ ਖੁਦ ਨੂੰ ਮੁਸਲਮਾਨ ਦੱਸਣ ਦੇ ਦੋਸ਼ ’ਚ ਐਤਵਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪਾਕਿਸਤਾਨ ’ਚ 1974 ’ਚ ਹੋਈ ਇਕ ਸੰਵਿਧਾਨਿਕ ਸੋਧ ਅਨੁਸਾਰ ਅਹਿਮਦੀਆ ਜਮਾਤ ਨੂੰ ਗੈਰ-ਮੁਸਲਿਮ ਐਲਾਨ ਕੀਤਾ ਗਿਆ ਸੀ। ਜਮਾਤ-ਏ-ਅਹਿਮਦੀਆ ਪਾਕਿਸਤਾਨ ਨੇ ਘੱਟ ਗਿਣਤੀ ਭਾਈਚਾਰੇ ਦੇ ਮੈਂਬਰਾਂ ਦੀ ਗ੍ਰਿਫ਼ਤਾਰੀ ਦਾ ਵਿਰੋਧ ਕੀਤਾ ਹੈ।
ਇਹ ਵੀ ਪੜ੍ਹੋ- ਨੌਜਵਾਨਾਂ ਦੀ ਮਿਹਨਤ ਨੇ ਪੇਸ਼ ਕੀਤੀ ਮਿਸਾਲ, 3 ਦਿਨਾਂ 'ਚ ਮੁਕੰਮਲ ਹੋਇਆ 300 ਫੁੱਟ ਪਾੜ ਨੂੰ ਭਰਨ ਦਾ ਕੰਮ
ਜਮਾਤ-ਏ-ਅਹਿਮਦੀਆ ਪਾਕਿਸਤਾਨ ਨੇ ਕਿਹਾ ਕਿ ਕੱਟੜਪੰਥੀ ਤਹਿਰੀਕ ਲਬੈਕ ਪਾਕਿਸਤਾਨ (ਟੀ. ਐੱਲ. ਪੀ.) ਦੇ ਕਾਰਕੁੰਨ ਖੇਤਰ ਦੇ ਲੋਕਾਂ ਨੂੰ ਨਿਰਦੋਸ਼ ਅਹਿਮਦੀਆ ਦੇ ਖ਼ਿਲਾਫ਼ ਭੜਕਾਉਣ ਅਤੇ ਉਨ੍ਹਾਂ ਦੇ ਖ਼ਿਲਾਫ਼ ਕੇਸ ਦਰਜ ਕਰਵਾ ਰਹੇ ਹਨ। ਪੁਲਸ ਅਧਿਕਾਰੀ ਅਸ਼ਫਾਕ ਖ਼ਾਨ ਨੇ ਐਤਵਾਰ ਨੂੰ ਦੱਸਿਆ ਕਿ ਅਹਿਮਦੀਆ ਜਮਾਤ ਦੇ 6 ਲੋਕਾਂ- ਵਜਾਹਤ ਅਹਿਮਦ ਕਮਰ, ਸ਼ਫੀਕ ਆਦਿਲ, ਨਾਸਿਰ ਅਹਿਮਦ, ਮੁਦਿੱਸਰ ਅਹਿਮਦ, ਸ਼ਿਰਾਜ ਅਹਿਮਦ ਅਤੇ ਉਮਰ ਅਹਿਮਦ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਹ ਵੀ ਪੜ੍ਹੋ- ਡੇਂਗੂ ਤੇ ਚਿਕਨਗੁਨੀਆ ਮਗਰੋਂ ਗੁਰੂ ਨਗਰੀ ਅੰਮ੍ਰਿਤਸਰ ਦੇ ਵਾਸੀਆਂ ਲਈ ਇਕ ਹੋਰ ਵੱਡਾ ਖ਼ਤਰਾ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8