ਮੰਦਭਾਗੀ ਖ਼ਬਰ, ਘਰ ਨੂੰ ਅੱਗ ਲੱਗਣ ਕਾਰਨ ਪਿਤਾ ਸਮੇਤ 5 ਬੱਚਿਆਂ ਦੀ ਦਰਦਨਾਕ ਮੌਤ

Monday, Aug 07, 2023 - 11:28 AM (IST)

ਮੰਦਭਾਗੀ ਖ਼ਬਰ, ਘਰ ਨੂੰ ਅੱਗ ਲੱਗਣ ਕਾਰਨ ਪਿਤਾ ਸਮੇਤ 5 ਬੱਚਿਆਂ ਦੀ ਦਰਦਨਾਕ ਮੌਤ

ਕਵੀਂਸਲੈਂਡ (ਏਜੰਸੀ)- ਆਸਟ੍ਰੇਲੀਆ ਦੇ ਕਵੀਂਸਲੈਂਡ ਸੂਬੇ ਦੇ ਰਸੇਲ ਟਾਪੂ 'ਚ ਐਤਵਾਰ ਨੂੰ ਇਕ ਘਰ ਨੂੰ ਅੱਗ ਲੱਗਣ ਕਾਰਨ 6 ਲੋਕਾਂ ਦੀ ਮੌਤ ਹੋ ਗਈ। ਕੁਈਨਜ਼ਲੈਂਡ ਪੁਲਸ ਵੱਲੋਂ ਜਾਰੀ ਇੱਕ ਬਿਆਨ ਮੁਤਾਬਕ ਕਵੀਂਸਲੈਂਡ ਫਾਇਰ ਅਤੇ ਐਮਰਜੈਂਸੀ ਸੇਵਾਵਾਂ ਨੂੰ ਐਤਵਾਰ ਸਵੇਰੇ 6 ਵਜੇ ਤੋਂ ਬਾਅਦ ਇਕ 2 ਮੰਜ਼ਿਲਾਂ ਘਰ ਵਿਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਮੌਕੇ 'ਤੇ ਪੁੱਜੇ ਫਾਇਰ ਫਾਈਟਰਾਂ ਵੱਲੋਂ ਅੱਗ 'ਤੇ ਕਾਬੂ ਪਾਇਆ। ਸ਼ੁਰੂਆਤੀ ਜਾਂਚ ਵਿੱਚ ਘਰ ਵਿਚੋਂ ਪਿਤਾ ਅਤੇ ਉਸ ਦੇ 5 ਬੱਚਿਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਕੁਈਨਜ਼ਲੈਂਡ ਪੁਲਸ ਨੇ ਐਤਵਾਰ ਦੇਰ ਰਾਤ ਪੁਸ਼ਟੀ ਕੀਤੀ ਕਿ ਇਸ ਹਾਦਸੇ ਵਿਚ 11 ਅਤੇ 10 ਸਾਲ ਦੀ ਉਮਰ ਦੇ 2 ਬੱਚੇ, 4 ਸਾਲ ਦੀ ਉਮਰ ਦੇ ਜੁੜਵਾਂ ਬੱਚੇ ਅਤੇ 3 ਸਾਲ ਦੇ ਬੱਚੇ ਸਮੇਤ ਉਨ੍ਹਾਂ ਦੇ 34 ਸਾਲਾ ਪਿਤਾ ਦੀ ਮੌਤ ਹੋ ਗਈ ਹੈ ਅਤੇ ਉਨ੍ਹਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।

ਇਹ ਵੀ ਪੜ੍ਹੋ: ਖਿਡੌਣਾ ਗੱਡੀ ਨਾਲ ਖੇਡ ਰਹੇ ਢਾਈ ਸਾਲਾ ਬੱਚੇ ਦੀ ਪਾਣੀ ਦੀ ਬਾਲਟੀ ’ਚ ਡੁੱਬ ਕੇ ਹੋਈ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ

ਪੁਲਸ ਨੇ ਅੱਗੇ ਕਿਹਾ ਕਿ ਇੱਕ 28 ਸਾਲਾ ਔਰਤ ਅਤੇ ਇੱਕ 21 ਸਾਲਾ ਔਰਤ ਜੋ ਘਰ ਦੇ ਅੰਦਰ ਸਨ, ਭੱਜਣ ਵਿੱਚ ਕਾਮਯਾਬ ਰਹੀਆਂ। 28 ਸਾਲਾ ਔਰਤ ਜਿਸ ਨੂੰ ਬੱਚਿਆਂ ਦੀ ਮਾਂ ਮੰਨਿਆ ਜਾ ਰਿਹਾ ਹੈ, ਦਾ ਇਲਾਜ ਕੀਤਾ ਗਿਆ ਪਰ ਉਸ ਨੂੰ ਸਰੀਰਕ ਤੌਰ 'ਤੇ ਕੋਈ ਨੁਕਸਾਨ ਨਹੀਂ ਪਹੁੰਚਿਆ। ਕੁਈਨਜ਼ਲੈਂਡ ਪੁਲਸ ਦੇ ਸੁਪਰਡੈਂਟ ਮੈਟ ਕੈਲੀ ਨੇ ਪੱਤਰਕਾਰਾਂ ਨੂੰ ਦੱਸਿਆ, “ਇਸ ਔਰਤ ਨੇ ਆਪਣਾ ਪੂਰਾ ਪਰਿਵਾਰ ਗੁਆ ਦਿੱਤਾ ਹੈ। ਉਹ ਇਸ ਸਮੇਂ ਬਹੁਤ ਭਾਵਨਾਤਮਕ ਤੌਰ 'ਤੇ ਦੁਖੀ ਹੈ ਪਰ ਉਸ ਨੂੰ ਕੋਈ ਸੱਟ ਨਹੀਂ ਲੱਗੀ ਹੈ।" ਪੁਲਸ ਮੁਤਾਬਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ: ਵਿਛੜੇ ਮਿਲੇ ਦੁਬਾਰਾ, 75 ਸਾਲਾਂ ਬਾਅਦ ਪਾਕਿਸਤਾਨ ’ਚ ਰਹਿੰਦੀ ਭੈਣ ਨੇ ਭਰਾ ਦੇ ਗੁੱਟ 'ਤੇ ਬੰਨ੍ਹੀ ਰੱਖੜੀ, ਪਾਈ ਗੱਲਵਕੜੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News