ਯਾਤਰੀਆਂ ਨਾਲ ਭਰੀ ਬੱਸ ਪਲਟੀ, 6 ਲੋਕਾਂ ਦੀ ਮੌਤ, 33 ਜ਼ਖ਼ਮੀ

Friday, Jan 26, 2024 - 04:14 PM (IST)

ਯਾਤਰੀਆਂ ਨਾਲ ਭਰੀ ਬੱਸ ਪਲਟੀ, 6 ਲੋਕਾਂ ਦੀ ਮੌਤ, 33 ਜ਼ਖ਼ਮੀ

ਅੰਕਾਰਾ (ਵਾਰਤਾ)- ਤੁਰਕੀ ਦੇ ਕਾਲਾ ਸਾਗਰ ਖੇਤਰ 'ਚ ਕਾਸਤਾਮੋਨੂ ਸੂਬੇ 'ਚ ਸ਼ੁੱਕਰਵਾਰ ਸਵੇਰੇ ਇਕ ਬੱਸ ਹਾਦਸੇ 'ਚ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ ਅਤੇ 33 ਹੋਰ ਜ਼ਖ਼ਮੀ ਹੋ ਗਏ। ਦੇਸ਼ ਦੇ ਗ੍ਰਹਿ ਮੰਤਰੀ ਅਲੀ ਯੇਰਲਿਕਯਾ ਨੇ ਇਹ ਜਾਣਕਾਰੀ ਦਿੱਤੀ। ਯੇਰਲਿਕਯਾ ਨੇ ਐਕਸ 'ਤੇ ਆਪਣੀ ਪੋਸਟ ਵਿਚ ਕਿਹਾ, "ਬਦਕਿਸਮਤੀ ਨਾਲ, ਇਸਤਾਂਬੁਲ ਅਤੇ ਸਿਨੋਪ ਦੇ ਵਿਚਕਾਰ ਯਾਤਰਾ ਕਰ ਰਹੀ ਇੱਕ ਇੰਟਰਸਿਟੀ ਯਾਤਰੀ ਬੱਸ ਅੱਜ ਸਵੇਰੇ ਲਗਭਗ 05:50 (ਸਥਾਨਕ ਸਮੇਂ) 'ਤੇ ਕਾਸਤਮੋਨੂ ਐਗਜ਼ਿਟ 'ਤੇ ਪਲਟ ਗਈ, ਜਿਸ ਨਾਲ 6 ਲੋਕਾਂ ਦੀ ਮੌਤ ਹੋ ਗਈ ਅਤੇ 33 ਹੋਰ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ 3 ਦੀ ਹਾਲਤ ਗੰਭੀਰ ਹੈ।'

 

ਇਹ ਵੀ ਪੜ੍ਹੋ: ਦੁਨੀਆ ਦੇ ਸਭ ਤੋਂ ਵਧੀਆ ਸ਼ਹਿਰਾਂ ਦੀ ਸੂਚੀ ਜਾਰੀ, ਭਾਰਤ ਦੀ ਇਹ City ਵੀ ਸ਼ਾਮਲ

ਤੁਰਕੀ ਦੇ ਮੰਤਰੀ ਦੇ ਐਕਸ ਅਕਾਊਂਟ 'ਤੇ ਪੋਸਟ ਕੀਤੀ ਗਈ ਵੀਡੀਓ ਫੁਟੇਜ 'ਚ ਇਕ ਬੱਸ ਬਰਫੀਲੀ ਸੜਕ 'ਤੇ ਪਲਟਦੀ ਦਿਖਾਈ ਦੇ ਰਹੀ ਹੈ। ਸਥਾਨਕ ਡਿਫੈਂਸ ਹੈਲਥ ਏਜੰਸੀ (ਡੀ.ਐੱਚ.ਏ.) ਨੇ ਕਿਹਾ ਕਿ ਬਰਫ ਨਾਲ ਢਕੀ ਸੜਕ 'ਤੇ ਡਰਾਈਵਰ ਦੇ ਬੱਸ ਤੋਂ ਕੰਟਰੋਲ ਗੁਆ ਦੇਣ ਕਾਰਨ ਇਹ ਕਾਸਤਾਮੋਨੂ ਦੇ ਤਾਸਕੋਪ੍ਰੋ ਜ਼ਿਲ੍ਹੇ ਦੇ ਅਲਤਾਰਾਲਾ ਪਿੰਡ 'ਚ ਇਕ ਖੇਤ 'ਚ ਪਲਟ ਗਈ। ਉਨ੍ਹਾਂ ਕਿਹਾ ਕਿ ਹਥਿਆਰਬੰਦ ਪੁਲਸ, ਫਾਇਰ ਬ੍ਰਿਗੇਡ ਅਤੇ ਡਾਕਟਰਾਂ ਦੀਆਂ ਕਈ ਟੀਮਾਂ ਮੌਕੇ 'ਤੇ ਭੇਜੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਤੁਰਕੀ ਦਾ ਸੜਕ ਸੁਰੱਖਿਆ ਰਿਕਾਰਡ ਮਾੜਾ ਹੈ। ਸਰਕਾਰੀ ਅੰਕੜਿਆਂ ਅਨੁਸਾਰ ਸਾਲ 2022 ਵਿੱਚ 1,97,000 ਤੋਂ ਵੱਧ ਟ੍ਰੈਫਿਕ ਹਾਦਸਿਆਂ ਵਿੱਚ ਕੁੱਲ 5,229 ਲੋਕਾਂ ਦੀ ਮੌਤ ਹੋਈ ਸੀ।

ਇਹ ਵੀ ਪੜ੍ਹੋ: ਫਰਾਂਸ ਦੇ ਰਾਸ਼ਟਰਪਤੀ ਮੈਕਰੋਨ ਨੇ ਗਣਤੰਤਰ ਦਿਵਸ 'ਤੇ ਭਾਰਤੀ ਵਿਦਿਆਰਥੀਆਂ ਨੂੰ ਦਿੱਤਾ ਵੱਡਾ ਤੋਹਫ਼ਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

cherry

Content Editor

Related News