ਉਜ਼ਬੇਕਿਸਤਾਨ ਦੇ ਕਰਾਓਕੇ ਬਾਰ ''ਚ ਲੱਗੀ ਅੱਗ, 6 ਲੋਕਾਂ ਦੀ ਮੌਤ ਤੇ 7 ਹੋਰ ਜ਼ਖਮੀ
Sunday, Jul 30, 2023 - 02:35 PM (IST)

ਤਾਸ਼ਕੰਦ (ਯੂ. ਐਨ. ਆਈ.): ਉਜ਼ਬੇਕਿਸਤਾਨ ਦੇ ਫਰਗਾਨਾ ਸ਼ਹਿਰ ਵਿਚ ਸ਼ਨੀਵਾਰ ਸਵੇਰੇ ਇਕ ਕਰਾਓਕੇ ਬਾਰ ਵਿਚ ਅੱਗ ਲੱਗਣ ਕਾਰਨ 6 ਲੋਕਾਂ ਦੀ ਮੌਤ ਹੋ ਗਈ ਅਤੇ 7 ਜ਼ਖਮੀ ਹੋ ਗਏ। ਉਜ਼ਬੇਕਿਸਤਾਨ ਦੇ ਐਮਰਜੈਂਸੀ ਸਥਿਤੀ ਮੰਤਰਾਲੇ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।
ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ 'ਚ ਜਨਮਦਿਨ ਮੌਕੇ ਭਾਰਤੀ ਮੂਲ ਦੇ ਮੁੰਡੇ ਨਾਲ ਲੁੱਟ-ਖੋਹ, ਮਾਰਿਆ ਚਾਕੂ
ਬਿਆਨ ਵਿੱਚ ਕਿਹਾ ਗਿਆ ਕਿ ਕਰਾਓਕੇ ਬਾਰ ਫਰਗਾਨਾ ਸ਼ਹਿਰ ਵਿੱਚ ਇੱਕ ਚਾਰ ਮੰਜ਼ਿਲਾ ਇਮਾਰਤ ਦੇ ਬੇਸਮੈਂਟ ਵਿੱਚ ਸਥਿਤ ਹੈ। ਯੀ ਪੂਰਬੀ ਫਰਗਾਨਾ ਖੇਤਰ ਦਾ ਪ੍ਰਸ਼ਾਸਕੀ ਕੇਂਦਰ ਹੈ। ਬਿਆਨ ਵਿਚ ਕਿਹਾ ਗਿਆ ਕਿ ਇਕ ਘੰਟੇ ਵਿਚ ਅੱਗ 'ਤੇ ਕਾਬੂ ਪਾ ਲਿਆ ਗਿਆ। ਮੰਤਰਾਲੇ ਅਨੁਸਾਰ ਘਟਨਾ ਦੀ ਜਾਂਚ ਅਤੇ ਪੀੜਤਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਇੱਕ ਵਿਸ਼ੇਸ਼ ਸਰਕਾਰੀ ਕਮਿਸ਼ਨ ਭੇਜਿਆ ਗਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ-ਲੱਖਾਂ ਰੁਪਏ ਖਰਚ ਕਰ ਕੇ ਸ਼ਖ਼ਸ ਬਣਿਆ 'ਕੁੱਤਾ', ਸੜਕ 'ਤੇ ਜਾਨਵਰ ਦੇ ਰੂਪ 'ਚ ਦੇਖ ਲੋਕ ਹੋਏ ਹੈਰਾਨ (ਵੀਡੀਓ)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।