ਪਾਕਿਸਤਾਨ ''ਚ ਹਿਰਾਸਤ ''ਚ ਲਏ ਗਏ 6 ਗਧੇ, ਅਦਾਲਤ ''ਚ ਵੀ ਹੋਣਗੇ ਪੇਸ਼, ਜਾਣੋ ਪੂਰਾ ਮਾਮਲਾ

Friday, Oct 21, 2022 - 01:15 PM (IST)

ਪਾਕਿਸਤਾਨ ''ਚ ਹਿਰਾਸਤ ''ਚ ਲਏ ਗਏ 6 ਗਧੇ, ਅਦਾਲਤ ''ਚ ਵੀ ਹੋਣਗੇ ਪੇਸ਼, ਜਾਣੋ ਪੂਰਾ ਮਾਮਲਾ

ਇਸਲਾਮਾਬਾਦ (ਬਿਊਰੋ) ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਚਿਤਰਾਲ 'ਚ 6 ਗਧਿਆਂ ਨੂੰ ਹਿਰਾਸਤ 'ਚ ਲਿਆ ਗਿਆ। ਹੈਰਾਨੀ ਇਸ ਗੱਲ ਦੀ ਹੈ ਕਿ ਜ਼ਿਲ੍ਹੇ ਦੇ ਦਰੋਸ਼ ਇਲਾਕੇ ਵਿੱਚ ਲੱਕੜ ਦੀ ਤਸਕਰੀ ਮਾਮਲੇ ਵਿੱਚ ਗਧਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਦਰੋਸ਼ ਦੇ ਸਹਾਇਕ ਕਮਿਸ਼ਨਰ ਨੇ ਲੱਕੜ ਤਸਕਰੀ ਵਿਰੁੱਧ ਮੁਹਿੰਮ ਚਲਾਈ ਸੀ, ਜਿਸ ਦੇ ਤਹਿਤ ਲੱਕੜਾਂ ਨੂੰ ਲਿਜਾਣ ਵਾਲੇ ਗਧਿਆਂ ਨੂੰ ਹਿਰਾਸਤ ਵਿਚ ਲਿਆ ਗਿਆ। ਪਾਕਿਸਤਾਨ ਦਾ ਇਹ ਅਜੀਬੋਗਰੀਬ ਮਾਮਲਾ ਹੁਣ ਸੁਰਖੀਆਂ ਬਟੋਰ ਰਿਹਾ ਹੈ। 

ਪਾਕਿਸਤਾਨ ਵਿੱਚ ਗਧਿਆਂ ਦੀ ਆਬਾਦੀ ਬਹੁਤ ਜ਼ਿਆਦਾ ਹੈ ਅਤੇ ਹਰ ਸਾਲ ਤੇਜ਼ੀ ਨਾਲ ਵੱਧ ਰਹੀ ਹੈ। ਪਿਛਲੇ ਵਿੱਤੀ ਸਾਲ ਦੇ ਹਿਸਾਬ ਨਾਲ ਪਾਕਿਸਤਾਨ 'ਚ ਗਧਿਆਂ ਦੀ ਗਿਣਤੀ 5.6 ਕਰੋੜ ਤੋਂ ਵਧ ਕੇ 5.7 ਕਰੋੜ ਹੋ ਗਈ ਹੈ।ਗੱਲ ਸਿਰਫ ਗਧਿਆਂ ਨੂੰ ਹਿਰਾਸਤ ਵਿੱਚ ਲੈਣ ਤੱਕ ਹੀ ਸੀਮਤ ਨਹੀਂ ਰਹੀ, ਸਹਾਇਕ ਕਮਿਸ਼ਨਰ ਨੇ ਜੰਗਲਾਤ ਵਿਭਾਗ ਨੂੰ ਗਧਿਆਂ ਨੂੰ ਅਦਾਲਤ ਵਿੱਚ ਪੇਸ਼ ਕਰਨ ਦੇ ਹੁਕਮ ਵੀ ਦਿੱਤੇ ਹਨ। ਪਾਕਿਸਤਾਨੀ ਅਖ਼ਬਾਰ ‘ਦਿ ਐਕਸਪ੍ਰੈਸ ਟ੍ਰਿਬਿਊਨ’ ਦੀ ਖ਼ਬਰ ਮੁਤਾਬਕ ਦਿਲਚਸਪ ਗੱਲ ਇਹ ਹੈ ਕਿ ਗਧੇ ਬਹੁਤ ਸਮਝਦਾਰ ਸਨ ਕਿਉਂਕਿ ਉਹ ਆਪਣੇ ਤੌਰ ‘ਤੇ ਲੱਕੜਾਂ ਦੀ ਤਸਕਰੀ ਕਰਦੇ ਸਨ ਅਤੇ ਉਨ੍ਹਾਂ ਨੂੰ ਇਕ ਥਾਂ ਤੋਂ ਦੂਜੀ ਥਾਂ ਪਹੁੰਚਾਉਂਦੇ ਸਨ। ਇਸ ਤੋਂ ਪਹਿਲਾਂ ਸਤੰਬਰ ਵਿੱਚ ਜੰਗਲਾਤ ਵਿਭਾਗ ਦੇ ਇੱਕ ਮੁਲਾਜ਼ਮ ਨੂੰ ਲੱਕੜ ਦੀ ਤਸਕਰੀ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਨੂੰ ਹੁਣ ਮੁਅੱਤਲ ਕਰ ਦਿੱਤਾ ਗਿਆ ਹੈ।

ਪੜ੍ਹੋ ਇਹ ਅਹਿਮ ਖ਼ਬਰ-FATF ਵੱਲੋਂ 52 ਮਹੀਨਿਆਂ ਬਾਅਦ ਪਾਕਿਸਤਾਨ ਨੂੰ ਗ੍ਰੇ ਸੂਚੀ ਤੋਂ ਬਾਹਰ ਕਰਨ ਦੀ ਉਮੀਦ 

ਲੱਕੜ ਦੀ ਤਸਕਰੀ ਕਾਰਨ ਹੋਇਆ ਲੱਖਾਂ ਦਾ ਨੁਕਸਾਨ

ਲੱਕੜ ਦੀ ਅੰਨ੍ਹੇਵਾਹ ਤਸਕਰੀ ਕਾਰਨ ਨਾ ਸਿਰਫ਼ ਜੰਗਲਾਂ ਦੀ ਕਟਾਈ ਦੀ ਸਮੱਸਿਆ ਆ ਰਹੀ ਹੈ ਸਗੋਂ ਵਿਭਾਗ ਨੂੰ ਲੱਖਾਂ ਰੁਪਏ ਦਾ ਨੁਕਸਾਨ ਵੀ ਝੱਲਣਾ ਪੈ ਰਿਹਾ ਹੈ। ਪਾਕਿਸਤਾਨ ਲਈ ਗਧਾ ਬਹੁਤ ਮਹੱਤਵਪੂਰਨ ਜਾਨਵਰ ਹੈ। ਦਰਅਸਲ ਪਾਕਿਸਤਾਨ ਦਾ ਇੱਕ ਵੱਡਾ ਵਰਗ ਆਰਥਿਕ ਤੌਰ 'ਤੇ ਪਸ਼ੂ ਪਾਲਣ 'ਤੇ ਨਿਰਭਰ ਹੈ। 80 ਲੱਖ ਤੋਂ ਵੱਧ ਪੇਂਡੂ ਪਰਿਵਾਰ ਪਸ਼ੂ ਪਾਲਣ ਵਿੱਚ ਲੱਗੇ ਹੋਏ ਹਨ ਅਤੇ ਆਪਣੀ ਆਮਦਨ ਦਾ ਲਗਭਗ 35-40 ਪ੍ਰਤੀਸ਼ਤ ਇਸ ਖੇਤਰ ਤੋਂ ਪ੍ਰਾਪਤ ਕਰਦੇ ਹਨ।

ਚੀਨ ਨੇ ਦਿਖਾਈ ਪਾਕਿਸਤਾਨੀ ਗਧਿਆਂ ਵਿੱਚ ਦਿਲਚਸਪੀ

ਗਧੇ ਪਾਕਿਸਤਾਨ ਵਿੱਚ ਆਮਦਨ ਦਾ ਇੱਕ ਮਹੱਤਵਪੂਰਨ ਸਰੋਤ ਹਨ ਅਤੇ ਜੀਡੀਪੀ ਵਿੱਚ ਵੀ ਯੋਗਦਾਨ ਪਾਉਂਦੇ ਹਨ। ਚੀਨ ਪਾਕਿਸਤਾਨੀ ਗਧਿਆਂ ਦੀ ਦਰਾਮਦ ਵਿਚ ਵੀ ਦਿਲਚਸਪੀ ਰੱਖਦਾ ਹੈ। ਚੀਨ ਵਿੱਚ ਗਧੇ ਦੀ ਚਮੜੀ ਦੀ ਵਰਤੋਂ ਵਿਆਪਕ ਤੌਰ 'ਤੇ ਕੀਤੀ ਜਾਂਦੀ ਹੈ। ਗਧੇ ਦੀ ਚਮੜੀ ਤੋਂ ਕੱਢੇ ਗਏ ਜੈਲੇਟਿਨ ਦੀ ਵਰਤੋਂ ਕਈ ਮਹਿੰਗੀਆਂ ਦਵਾਈਆਂ ਬਣਾਉਣ ਲਈ ਕੀਤੀ ਜਾਂਦੀ ਹੈ। ਪਾਕਿਸਤਾਨ  ਗਧੇ ਵੇਚ ਕੇ ਵੀ ਕਮਾਈ ਕਰਦਾ ਹੈ। ਖ਼ਬਰਾਂ ਮੁਤਾਬਕ ਪਾਕਿਸਤਾਨ ਨੂੰ ਇੱਕ ਗਧੇ ਦੇ 18 ਤੋਂ 20 ਹਜ਼ਾਰ ਰੁਪਏ ਮਿਲਦੇ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News