ਸ਼ਾਪਿੰਗ ਸੈਂਟਰ ਸਾਊਥਾਲ ''ਚ ਹੰਗਾਮਾ ਕਰਨ ''ਤੇ 6 ਵਿਅਕਤੀ ਗ੍ਰਿਫਤਾਰ
Thursday, Jun 01, 2017 - 03:29 PM (IST)

ਲੰਡਨ (ਰਾਜਵੀਰ ਸਮਰਾ)— ਲੰਡਨ ਦੇ ਪੰਜਾਬੀ ਵਲੋਂ ਵਾਲੇ ਇਲਾਕੇ ਸਾਊਥਾਲ ਦੇ ਹੇਜ਼ ਬ੍ਰਿਜ ਸ਼ਾਪਿੰਗ ਸੈਂਟਰ ਕੋਲ ਭਾਰੀ ਗਿਣਤੀ 'ਚ ਹਥਿਆਰਬੰਦ ਪੁਲਸ ਨੇ ਘੇਰਾ ਪਾਇਆ ਅਤੇ ਦੋ ਘੰਟੇ ਤੱਕ ਚੱਲੀ। ਇਸ ਕਾਰਵਾਈ ਤੋਂ ਬਾਅਦ 6 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਸ ਨੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ, ਜਿਸ ਕੋਲ ਬੰਦੂਕ (ਫਾਇਰਗੰਨ) ਹੋਣ ਦਾ ਸ਼ੱਕ ਸੀ, ਪਰ ਉਸ ਕੋਲੋਂ ਬੰਦੂਕ ਨਹੀਂ ਮਿਲੀ। ਇਸ ਮੌਕੇ ਪੁਲਸ ਨਾਲ ਹੋਈ ਹੱਥੋ-ਪਾਈ ਵਿਚ ਸ਼ੱਕੀ ਵਿਅਕਤੀ ਨੇ ਮਹਿਲਾ ਪੁਲਸ ਅਧਿਕਾਰੀ ਨਾਲ ਧੱਕਾ-ਮੁੱਕੀ ਕੀਤੀ ਅਤੇ ਦੂਜੇ ਪੁਲਸ ਅਧਿਕਾਰੀ ਦੀ ਉਂਗਲ ਟੁੱਟ ਗਈ। ਖਬਰਾਂ ਅਨੁਸਾਰ ਦੋ ਪੁਲਸ ਅਧਿਕਾਰੀਆਂ ਨੇ ਜਦੋਂ ਇਕ ਵਿਅਕਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕੁਝ ਲੋਕਾਂ ਦੀ ਭੀੜ ਪੁਲਸ ਅਧਿਕਾਰੀਆਂ ਦੁਆਲੇ ਇਕੱਠੀ ਹੋ ਗਈ ਅਤੇ ਚੀਕਦੇ ਹੋਏ ਕੁਝ ਚੀਜਾਂ ਪੁਲਸ ਅਧਿਕਾਰੀਆਂ 'ਤੇ ਸੁੱਟਣ ਲੱਗੇ। ਸਥਿਤੀ ਤਣਾਅਪੂਰਣ ਹੁੰਦੀ ਵੇਖ ਕੇ ਮੌਕੇ 'ਤੇ 20-30 ਹਥਿਆਰਬੰਦ ਅਤੇ ਡੌਗ ਸਕੁਐਡ ਪੁਲਸ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਅਤੇ ਦੂਜੇ ਪਾਸੇ ਹੈਲੀਕਾਪਟਰ ਰਾਹੀਂ ਪੁਲਸ ਸਥਿਤੀ 'ਤੇ ਨਿਗਰਾਨੀ ਕਰਦੀ ਰਹੀ।