ਰੂਸ ਦੇ ਕਾਮਚਟਕਾ ''ਚ ਆਇਆ ਭੂਚਾਲ, ਕਈ ਜ਼ਿਲ੍ਹਿਆਂ ''ਚ ਮਹਿਸੂਸ ਹੋਏ ਝਟਕੇ

Friday, Aug 30, 2024 - 05:29 PM (IST)

ਰੂਸ ਦੇ ਕਾਮਚਟਕਾ ''ਚ ਆਇਆ ਭੂਚਾਲ, ਕਈ ਜ਼ਿਲ੍ਹਿਆਂ ''ਚ ਮਹਿਸੂਸ ਹੋਏ ਝਟਕੇ

ਵਲਾਦੀਵੋਸਤੋਕ : ਰੂਸ ਦੇ ਦੂਰ ਪੂਰਬੀ ਖੇਤਰ ਵਿਚ ਕਾਮਚਟਕਾ ਦੇ ਤੱਟ 'ਤੇ ਸ਼ੁੱਕਰਵਾਰ ਨੂੰ 6.1 ਤੀਬਰਤਾ ਦਾ ਭੂਚਾਲ ਦਰਜ ਕੀਤਾ ਗਿਆ, ਜਿਸ ਵਿਚ ਅਜੇ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ, ਸੁਨਾਮੀ ਦੇ ਖ਼ਤਰੇ ਦੀ ਕੋਈ ਰਿਪੋਰਟ ਨਹੀਂ ਹੈ। ਸਥਾਨਕ ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ।

ਸਿਨਹੂਆ ਨਿਊਜ਼ ਏਜੰਸੀ ਨੇ ਰਿਪੋਰਟ ਦਿੱਤੀ ਕਿ ਰਸ਼ੀਅਨ ਅਕੈਡਮੀ ਆਫ਼ ਸਾਇੰਸਿਜ਼ ਦੀ ਭੂ-ਭੌਤਿਕ ਸੇਵਾ ਦੀ ਕਾਮਚਟਕਾ ਸ਼ਾਖਾ ਦੁਆਰਾ ਜਾਰੀ ਕੀਤੇ ਸ਼ੁਰੂਆਤੀ ਅੰਕੜਿਆਂ ਅਨੁਸਾਰ, ਭੂਚਾਲ ਸ਼ਾਮ 4:24 ਵਜੇ  ਪ੍ਰਸ਼ਾਂਤ ਮਹਾਸਾਗਰ ਵਿੱਚ ਆਇਆ। ਪੰਜ ਬਿੰਦੂਆਂ ਤੱਕ ਦੀ ਤੀਬਰਤਾ ਵਾਲੇ ਭੂਚਾਲ ਦੇ ਝਟਕੇ ਪੈਟ੍ਰੋਪਾਵਲੋਵਸਕ-ਕਾਮਚੈਟਸਕੀ, ਯੇਲੀਜ਼ੋਵੋ, ਵਿਲਿਉਚਿੰਸਕ ਅਤੇ ਯੇਲੀਜ਼ੋਵੋ ਜ਼ਿਲ੍ਹੇ ਦੀਆਂ ਕਈ ਬਸਤੀਆਂ ਸਮੇਤ ਥਾਵਾਂ 'ਤੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਪੈਟ੍ਰੋਪਾਵਲੋਵਸਕ-ਕਾਮਚਤਸਕੀ ਸ਼ਹਿਰ ਤੋਂ 126 ਕਿਲੋਮੀਟਰ ਦੂਰ ਸਮੁੰਦਰੀ ਤੱਟ ਤੋਂ 27 ਕਿਲੋਮੀਟਰ ਦੀ ਡੂੰਘਾਈ 'ਤੇ ਸਥਿਤ ਸੀ।

ਇਸ ਮਹੀਨੇ ਦੇ ਸ਼ੁਰੂ ਵਿੱਚ ਰੂਸ ਦੇ ਕਾਮਚਟਕਾ ਖੇਤਰ ਵਿੱਚ ਸ਼ਿਵੇਲੁਚ ਜਵਾਲਾਮੁਖੀ ਦੇਸ਼ ਦੇ ਪੂਰਬੀ ਤੱਟ 'ਤੇ 7.0 ਤੀਬਰਤਾ ਦੇ ਭੂਚਾਲ ਤੋਂ ਬਾਅਦ ਫਟ ਗਿਆ। ਰੂਸੀ ਅਕੈਡਮੀ ਆਫ਼ ਸਾਇੰਸਿਜ਼ ਦੀ ਦੂਰ ਪੂਰਬੀ ਸ਼ਾਖਾ ਦੇ ਜਵਾਲਾਮੁਖੀ ਅਤੇ ਭੂਚਾਲ ਵਿਗਿਆਨ ਦੇ ਇੰਸਟੀਚਿਊਟ ਦਾ ਹਵਾਲਾ ਦਿੰਦੇ ਹੋਏ ਸਰਕਾਰੀ ਮਾਲਕੀ ਵਾਲੀ TASS ਨਿਊਜ਼ ਏਜੰਸੀ ਨੇ 18 ਅਗਸਤ ਨੂੰ ਰਿਪੋਰਟ ਕੀਤੀ ਕਿ ਜੁਆਲਾਮੁਖੀ ਨੇ ਸੁਆਹ ਅਤੇ ਲਾਵਾ ਉਗਲਣਾ ਸ਼ੁਰੂ ਕਰ ਦਿੱਤਾ ਹੈ। ਰਿਪੋਰਟ ਵਿਚ ਵਿਗਿਆਨੀਆਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਸ਼ਿਵੇਲੁਚ ਜਵਾਲਾਮੁਖੀ ਫਟਣਾ ਸ਼ੁਰੂ ਹੋ ਗਿਆ ਹੈ। ਇਸ ਦੌਰਾਨ  ਸੁਆਹ ਦੇ ਗੁਬਾਰ ਸਮੁੰਦਰ ਤਲ ਤੋਂ 8 ਕਿਲੋਮੀਟਰ ਤੱਕ ਉੱਚੇ ਉੱਠ ਰਹੇ ਸਨ।


author

Baljit Singh

Content Editor

Related News