ਪੰਜਵਾਂ ਸ਼ਾਨਦਾਰ ਫੁੱਟਬਾਲ ਟੂਰਨਾਮੈਂਟ ਲਾਇਨਸ ਆਫ ਪੰਜਾਬ ਆਜੋਲਾ ਵੱਲੋਂ 13 ਅਤੇ 14 ਜੁਲਾਈ ਨੂੰ

Friday, Jul 12, 2024 - 12:26 PM (IST)

ਪੰਜਵਾਂ ਸ਼ਾਨਦਾਰ ਫੁੱਟਬਾਲ ਟੂਰਨਾਮੈਂਟ ਲਾਇਨਸ ਆਫ ਪੰਜਾਬ ਆਜੋਲਾ ਵੱਲੋਂ 13 ਅਤੇ 14 ਜੁਲਾਈ ਨੂੰ

ਰੋਮ (ਕੈਂਥ): ਜਿੱਥੇ ਪਰਦੇਸਾਂ ਦੀਆਂ ਧਰਤੀਆਂ 'ਤੇ ਅਣਥੱਕ ਮਿਹਨਤ ਦੇ ਨਾਲ ਪੰਜਾਬੀਆਂ ਨੇ ਆਪਣਾ ਨਾਮ ਰੌਸ਼ਨ ਕੀਤਾ ਹੈ, ਉੱਥੇ ਖੇਡਾਂ ਦੇ ਵਿਸ਼ੇ ਵਿੱਚ ਵੀ ਹਮੇਸ਼ਾ ਅੱਗੇ ਵੱਧ ਕੇ ਆਪਣਾ ਯੋਗਦਾਨ ਪਾਇਆ ਹੈ। ਇਸੇ ਲੜੀ ਨੂੰ ਅੱਗੇ ਤੋਰਦਿਆਂ ਹੋਇਆ ਲਾਇਨਸ ਆਫ ਪੰਜਾਬ ਆਜੋਲਾ ਵੱਲੋਂ ਪੰਜਵਾਂ ਸ਼ਾਨਦਾਰ ਫੁੱਟਬਾਲ ਟੂਰਨਾਮੈਂਟ ਰੇਮੇਦੈਲੋ ਸੋਪਰਾ ਵਿਖੇ ਮਿਤੀ 13 ਅਤੇ 14 ਜੁਲਾਈ ਨੂੰ ਬੜੀ ਧੂਮ-ਧਾਮ ਨਾਲ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਲਗਭਗ 18 ਟੀਮਾਂ ਭਾਗ ਲੈਣਗੀਆਂ। ਫਾਈਨਲ ਵਿਚ ਜੇਤੂ ਰਹੀ ਟੀਮ ਨੂੰ ਟਰਾਫੀ ਅਤੇ ਨਗਦ ਰਾਸ਼ੀ ਨਾਲ ਸਨਮਾਨ ਕੀਤਾ ਜਾਵੇਗਾ। ਅਤੇ ਦੂਜੇ ਸਥਾਨ ਤੇ ਆਉਣ ਵਾਲੀ ਟੀਮ ਨੂੰ ਟਰਾਫੀ ਅਤੇ ਨਗਦ ਰਾਸ਼ੀ ਨਾਲ ਸਨਮਾਨ ਕੀਤਾ ਜਾਵੇਗਾ। 

ਪੜ੍ਹੋ ਇਹ ਅਹਿਮ ਖ਼ਬਰ-ਗੌਟ ਟੈਲੇਂਟ ਸ਼ੋਅ 'ਚ ਪ੍ਰਵੀਨ ਦਾ ਕਮਾਲ, ਸਿਰ 'ਤੇ 18 ਕੱਚ ਦੇ ਗਿਲਾਸ ਤੇ ਮਟਕਾ ਰੱਖ ਕੇ ਨੱਚਿਆ

ਇਸ ਤੋਂ ਇਲਾਵਾ ਖੇਡ ਦੇ ਮੈਦਾਨ ਵਿਚ ਵਧੀਆ ਪ੍ਰਦਰਸ਼ਨੀ ਕਰਨ ਵਾਲੇ ਖਿਡਾਰੀਆਂ ਵਿਚੋਂ ਪਲੇਅਰ ਆਫ ਦੀ ਮੈਚ, ਪਲੇਅਰ ਆਫ ਦੀ ਟੂਰਨਾਮੈਂਟ, ਬੈਸਟ ਸਕੋਰਰ, ਬੈਸਟ ਗੋਲਕੀਪਰ, ਬੈਸਟ ਕੋਚ ਕੱਢੇ ਜਾਣਗੇ ਤੇ ਉਨ੍ਹਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਜਾਵੇਗਾ। ਇਸ ਟੂਰਨਾਮੈਂਟ ਵਿੱਚ ਬਲਦੇਵ ਸਿੰਘ ਬੂਰੇਜੱਟਾ ਅਤੇ ਬਲਬੀਰ ਗੇਦੀਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਟੂਰਨਾਮੈਂਟ ਦਾ ਸਾਰਾ ਪ੍ਰੋਗਰਾਮ ਕਲਤੂਰਾ ਸਿੱਖ ਚੈਨਲ 'ਤੇ ਲਾਈਵ ਦਿਖਾਇਆ ਜਾਵੇਗਾ। ਪਹੁੰਚ ਰਹੇ ਖਿਡਾਰੀਆਂ ਅਤੇ ਦਰਸ਼ਕਾਂ ਦੇ ਲਈ ਲੰਗਰ ਅਤੇ ਬੈਠਣ ਦਾ ਵਿਸ਼ੇਸ਼ ਪ੍ਰਬੰਧ ਹੋਵੇਗਾ। ਇਹ ਸਾਰੀ ਜਾਣਕਾਰੀ ਟੀਮ ਦੇ ਕੋਚ ਜਸਵਿੰਦਰ ਸਿੰਘ ਦੂਹੜਾ ਅਤੇ ਬਲਬੀਰ ਨੇ ਸਾਂਝੀ ਕਰਦਿਆਂ ਹੋਇਆਂ ਫੁੱਟਬਾਲ ਪ੍ਰੇਮੀਆਂ ਨੂੰ ਹੁੰਮ-ਹੁਮਾ ਕੇ ਪਹੁੰਚਣ ਦੀ ਅਪੀਲ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News