ਬ੍ਰਾਜ਼ੀਲ ''ਚ ਭਾਰੀ ਮੀਂਹ, ਹੁਣ ਤੱਕ 56 ਲੋਕਾਂ ਦੀ ਮੌਤ
Monday, May 30, 2022 - 01:08 PM (IST)
ਰਿਆ ਡੀ ਜੇਨੇਰੀਓ (ਵਾਰਤਾ): ਬ੍ਰਾਜ਼ੀਲ ਦੇ ਉੱਤਰ-ਪੂਰਬੀ ਰਾਜ ਪਰਨਾਮਬੁਕੋ ਵਿਚ ਭਾਰੀ ਮੀਂਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 56 ਹੋ ਗਈ ਹੈ। ਸਥਾਨਕ ਸਿਵਲ ਡਿਫੈਂਸ ਨੇ ਐਤਵਾਰ ਨੂੰ ਕਿਹਾ ਕਿ ਭਾਰੀ ਮੀਂਹ ਕਾਰਨ ਆਏ ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ 56 ਲੋਕ ਅਜੇ ਵੀ ਲਾਪਤਾ ਹਨ ਅਤੇ ਲਗਭਗ 4,000 ਲੋਕਾਂ ਨੂੰ ਬਚਾਇਆ ਗਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ- UN ਰਿਪੋਰਟ 'ਚ ਵੱਡਾ ਖੁਲਾਸਾ, ਲਸ਼ਕਰ-ਜੈਸ਼ ਨੇ ਅਫਗਾਨਿਸਤਾਨ 'ਚ ਬਣਾਏ ਅੱਤਵਾਦੀ ਕੈਂਪ
ਪਰਨੰਬੂਕੋ ਦੀ ਰਾਜਧਾਨੀ, ਰੇਸੀਫ ਸਿਟੀ ਵਿੱਚ ਸਭ ਤੋਂ ਵੱਧ 30 ਮੌਤਾਂ ਹੋਈਆਂ ਹਨ। ਬ੍ਰਾਜ਼ੀਲ ਦੇ ਰਾਸ਼ਟਰਪਤੀ ਜੈਅਰ ਬੋਲਸੋਨਾਰੋ ਨੇ ਟਵੀਟ ਕੀਤਾ ਕਿ ਉਹ ਸਥਿਤੀ ਦਾ ਜਾਇਜ਼ਾ ਲੈਣ ਲਈ ਸੋਮਵਾਰ ਨੂੰ ਰੇਸੀਫ ਦਾ ਦੌਰਾ ਕਰਨਗੇ। ਬਾਰਸ਼ ਨੇ ਗੁਆਂਢੀ ਰਾਜ ਅਲਾਗੋਸ ਨੂੰ ਵੀ ਪ੍ਰਭਾਵਿਤ ਕੀਤਾ, ਜਿੱਥੇ ਹੜ੍ਹਾਂ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਲਗਭਗ 7,000 ਲੋਕ ਬੇਘਰ ਹੋ ਗਏ।