550ਵਾਂ ਪ੍ਰਕਾਸ਼ ਦਿਹਾੜਾ: ਨਨਕਾਣਾ ਸਾਹਿਬ ''ਚ ਨਵੇਂ ਲੰਗਰ ਹਾਲ ਦਾ ਹੋਇਆ ਉਦਘਾਟਨ

Thursday, Oct 17, 2019 - 04:02 PM (IST)

550ਵਾਂ ਪ੍ਰਕਾਸ਼ ਦਿਹਾੜਾ: ਨਨਕਾਣਾ ਸਾਹਿਬ ''ਚ ਨਵੇਂ ਲੰਗਰ ਹਾਲ ਦਾ ਹੋਇਆ ਉਦਘਾਟਨ

ਲਾਹੌਰ(ਸ਼ਾਹਿਦ ਜ਼ੀਆ)— ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਭਾਰਤ ਤੇ ਪਾਕਿਸਤਾਨ ਦੋਹਾਂ ਪਾਸੇ ਪ੍ਰਬੰਧ ਜ਼ੋਰਾਂ ਸ਼ੋਰਾਂ ਨਾਲ ਕੀਤੇ ਜਾ ਰਹੇ ਹਨ। ਜਿਸ ਤਰਾਂ ਚੜ੍ਹਦੇ ਪੰਜਾਬ 'ਚ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਉਸੇ ਤਰ੍ਹਾਂ ਹੀ ਲਹਿੰਦੇ ਪੰਜਾਬ 'ਚ ਵੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ 'ਚ ਵੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

PunjabKesari

ਇਨ੍ਹਾਂ ਤਿਆਰੀਆਂ ਵਿਚਾਲੇ ਪਾਕਿਸਤਾਨ ਤੋਂ ਸਿੱਖ ਤੇ ਦੁਨੀਆ ਭਰ ਦੇ ਸ਼ਰਧਾਲੂਆਂ ਲਈ ਇਕ ਵੱਡੀ ਖਬਰ ਆਈ ਹੈ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਦਾਰ ਇੰਦਰਜੀਤ ਸਿੰਘ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਲਹਿੰਦਾ ਪੰਜਾਬ ਬੇਸਬਰੀ ਨਾਲ ਸੰਗਤ ਦੀ ਉਡੀਕ ਕਰ ਰਿਹਾ ਹੈ। ਪਾਕਿਸਤਾਨ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ 'ਚ ਸਿੱਖ ਸੰਗਤਾਂ ਲਈ ਲੰਗਰ ਹਾਲ ਦਾ ਉਦਘਾਟਨ ਕੀਤਾ ਗਿਆ ਹੈ, ਜਿਸ 'ਚ ਦੇਸ਼ ਵਿਦੇਸ਼ ਦੇ ਸਿੱਖ ਸਰਧਾਲੂਆਂ ਲਈ ਲੰਗਰ ਦਾ ਵਿਸ਼ੇਸ਼ ਪ੍ਰਬੰਧ ਹੋਵੇਗਾ। ਇਸ ਉਦਘਾਟਨ ਦੌਰਾਨ ਇਸ ਲੰਗਰ ਹਾਲ ਦੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ ਹਨ।


author

Baljit Singh

Content Editor

Related News