ਮਾਲੀ ''ਚ ਫੌਜੀ ਟਿਕਾਣਿਆਂ ''ਤੇ ਅੱਤਵਾਦੀ ਹਮਲਾ, 54 ਲੋਕਾਂ ਦੀ ਮੌਤ

11/02/2019 5:49:44 PM

ਬਾਮਾਕੋ— ਮਾਲੀ ਦੇ ਫੌਜੀ ਟਿਕਾਣਿਆਂ 'ਤੇ ਅੱਤਵਾਦੀ ਹਮਲੇ 'ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 54 ਹੋ ਗਈ ਹੈ। ਮਾਲੀ ਸਰਕਾਰ ਨੇ ਇਹ ਜਾਣਕਾਰੀ ਦਿੱਤੀ ਹੈ। ਸ਼ੁੱਕਰਵਾਰ ਨੂੰ ਮੇਨਾਕਾ 'ਚ ਹੋਏ ਹਮਲੇ 'ਚ ਮਾਰੇ ਗਏ ਲੋਕਾਂ ਦੀ ਗਿਣਤੀ ਸ਼ੁਰੂਆਤ 'ਚ 15 ਦੱਸੀ ਗਈ ਸੀ। ਹਮਲੇ ਦੀ ਤੁਰੰਤ ਕਿਸੇ ਨੇ ਜ਼ਿੰਮੇਦਾਰੀ ਨਹੀਂ ਲਈ ਹੈ। 

ਮਾਲੀ ਸਰਕਾਰ ਨੇ ਇਸ ਨੂੰ ਅੱਤਵਾਦੀ ਹਮਲਾ ਦੱਸਦੇ ਹੋਏ ਇਸ ਦੀ ਨਿੰਦਾ ਕੀਤੀ ਹੈ। ਨਾਲ ਹੀ ਬਿਨਾਂ ਕੋਈ ਸਟੀਕ ਅੰਕੜਾ ਦਿੱਤੇ ਕਈ ਲੋਕਾਂ ਦੇ ਮਾਰੇ ਜਾਣ ਤੇ ਜ਼ਖਮੀ ਹੋਣ ਦੀ ਗੱਲ ਵੀ ਕਹੀ। ਸੁਰੱਖਿਆ ਮਜ਼ਬੂਤ ਕਰਨ ਤੇ ਹਮਲਾਵਰਾਂ ਨੂੰ ਫੜਨ ਦੇ ਲਈ ਮੌਕੇ 'ਤੇ ਹੋਰ ਬਲ ਭੇਜ ਦਿੱਤੇ ਗਏ ਹਨ। ਮਾਲੀ ਫੌਜ ਨੇ 2012 'ਚ ਹੋਈ ਬਗਾਵਤ 'ਚ ਵਿਧਰੋਹੀਆਂ ਨੂੰ ਹਰਾਉਣ 'ਚ ਅਸਫਲ ਰਹਿਣ ਤੋਂ ਬਾਅਦ ਤੋਂ ਉੱਤਰੀ ਮਾਲੀ ਅਲ-ਕਾਇਦਾ ਨਾਲ ਜੁੜੇ ਜਿਹਾਦੀਆਂ ਦੇ ਕੰਟਰੋਲ 'ਚ ਹੈ। ਜ਼ਿਕਰਯੋਗ ਹੈ ਕਿ ਕਰੀਬ ਇਕ ਮਹੀਨੇ ਪਹਿਲਾਂ ਬੁਰਕੀਨਾ ਫਾਸੋ ਨਾਲ ਲੱਗਦੀ ਸਰਹੱਦ ਦੇ ਕੋਲ ਜਿਹਾਦੀਆਂ ਦੇ ਹਮਲੇ 'ਚ 40 ਫੌਜੀ ਮਾਰੇ ਗਏ ਸਨ।


Baljit Singh

Content Editor

Related News