ਪਾਕਿਸਤਾਨ ''ਚ ਚੋਣ ਪ੍ਰਕਿਰਿਆ ''ਚ ਵਿਘਨ ਪਾਉਣ ਲਈ 51 ਅੱਤਵਾਦੀ ਹਮਲੇ

Friday, Feb 09, 2024 - 01:21 PM (IST)

ਇਸਲਾਮਾਬਾਦ (ਯੂ. ਐੱਨ. ਆਈ.): ਪਾਕਿਸਤਾਨ ਵਿਚ ਬੀਤੇ ਦਿਨ ਆਮ ਚੋਣਾਂ ਲਈ ਵੋਟਿੰਗ ਹੋਈ। ਇਸ ਦੌਰਾਨ ਪਾਕਿਸਤਾਨੀ ਫੌਜ ਨੇ ਕਿਹਾ ਹੈ ਕਿ ਚੋਣ ਪ੍ਰਕਿਰਿਆ ਵਿਚ ਵਿਘਨ ਪਾਉਣ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ 51 ਅੱਤਵਾਦੀ ਹਮਲੇ ਕੀਤੇ ਗਏ। ਪਾਕਿਸਤਾਨੀ ਫੌਜ ਦੇ ਮੀਡੀਆ ਵਿੰਗ ਇੰਟਰ-ਸਰਵਿਸਜ਼ ਪਬਲਿਕ ਰਿਲੇਸ਼ਨਜ਼ (ਆਈ.ਐੱਸ.ਪੀ.ਆਰ.) ਵੱਲੋਂ ਜਾਰੀ ਬਿਆਨ ਮੁਤਾਬਕ ਉੱਤਰ-ਪੱਛਮੀ ਸੂਬੇ ਖੈਬਰ ਪਖਤੂਨਖਵਾ 'ਚ ਅੱਤਵਾਦੀ ਹਮਲਿਆਂ 'ਚ 10 ਸੁਰੱਖਿਆ ਬਲਾਂ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਕਰਮਚਾਰੀਆਂ ਸਮੇਤ 12 ਲੋਕ ਮਾਰੇ ਗਏ। 

ਪੜ੍ਹੋ ਇਹ ਅਹਿਮ ਖ਼ਬਰ-ਜ਼ਿੰਦਗੀ ਦੀ ਜਿੱਤ, ਫਿਲੀਪੀਨਜ਼ 'ਚ ਜ਼ਮੀਨ ਖਿਸਕਣ ਤੋਂ 2 ਦਿਨ ਬਾਅਦ ਬਚਾਏ ਗਏ 2 ਮਾਸੂਮ 

ਬਲੋਚਿਸਤਾਨ ਦੇ ਦੱਖਣ-ਪੱਛਮੀ ਸੂਬੇ ਵਿਚ 39 ਹੋਰ ਜ਼ਖਮੀ ਹੋਏ ਹਨ। ਬਿਆਨ ਵਿੱਚ ਕਿਹਾ ਗਿਆ ਹੈ ਕਿ ਲਗਭਗ 6,000 ਚੁਣੇ ਗਏ ਸਭ ਤੋਂ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਅਤੇ 7,800 ਤੋਂ ਵੱਧ ਤਤਕਾਲ ਪ੍ਰਤੀਕਿਰਿਆ ਬਲ ਟੀਮਾਂ 'ਤੇ 137,000 ਫੌਜੀ ਜਵਾਨਾਂ ਅਤੇ ਨਾਗਰਿਕ ਹਥਿਆਰਬੰਦ ਬਲਾਂ ਦੀ ਤਾਇਨਾਤੀ ਨਾਲ ਜਨਤਾ ਲਈ ਇੱਕ ਸੁਰੱਖਿਅਤ ਮਾਹੌਲ ਯਕੀਨੀ ਬਣਾਇਆ ਗਿਆ। ਬਿਆਨ ਮੁਤਾਬਕ ਵੱਖ-ਵੱਖ ਆਪਰੇਸ਼ਨਾਂ ਦੌਰਾਨ ਪੰਜ ਅੱਤਵਾਦੀ ਵੀ ਮਾਰੇ ਗਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News