ਕਾਂਗੋ ’ਚ 5 ਸਾਲ ਪਹਿਲਾਂ ਵਾਪਰੀ ਇਸ ਘਟਨਾ ਸਬੰਧੀ ਇਕੱਠਿਆਂ 51 ਲੋਕਾਂ ਨੂੰ ਸੁਣਾਈ ਗਈ ਮੌਤ ਦੀ ਸਜ਼ਾ

Monday, Jan 31, 2022 - 02:20 PM (IST)

ਕਾਂਗੋ ’ਚ 5 ਸਾਲ ਪਹਿਲਾਂ ਵਾਪਰੀ ਇਸ ਘਟਨਾ ਸਬੰਧੀ ਇਕੱਠਿਆਂ 51 ਲੋਕਾਂ ਨੂੰ ਸੁਣਾਈ ਗਈ ਮੌਤ ਦੀ ਸਜ਼ਾ

ਕਿੰਸ਼ਾਸਾ (ਭਾਸ਼ਾ)- ਕਾਂਗੋ ’ਚ ਇਕ ਮਿਲਟਰੀ ਕੋਰਟ ਨੇ ਸੰਯੁਕਤ ਰਾਸ਼ਟਰ ਦੇ ਖੋਜਕਾਰਾਂ ਮਾਈਕਲ ਸ਼ਾਰਪ ਅਤੇ ਜੈਦਾ ਕੈਟਲਾਨ ਦੀ ਕਸਾਈ ਸੂਬੇ ’ਚ ਹੱਤਿਆ ਤੋਂ 5 ਸਾਲ ਬਾਅਦ ਲਗਭਗ 51 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਕਸਾਈ ਆਕਸੀਡੈਂਟਲ ਮਿਲਟਰੀ ਕੋਰਟ ਦੇ ਪ੍ਰਧਾਨ ਬ੍ਰਿਗੇਡੀਅਰ ਜਨਰਲ ਜੀਨ ਪਾਉਲਿਨ ਨਤਸ਼ਾਓਕੋਲੋ ਨੇ ਸ਼ਨੀਵਾਰ ਨੂੰ ਕਿਹਾ ਕਿ 54 ਮੁਲਜ਼ਮਾਂ ’ਚੋਂ ਇਕ ਅਧਿਕਾਰੀ ਨੂੰ ਹੁਕਮ ਦੀ ਉਲੰਘਣਾ ਕਰਨ ਦੇ ਜ਼ੁਰਮ ’ਚ 10 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਅਤੇ 2 ਹੋਰਨਾਂ ਨੂੰ ਬਰੀ ਕਰ ਦਿੱਤਾ ਗਿਆ। ਜਿਨ੍ਹਾਂ ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ, ਉਹ ਉਮਰ ਕੈਦ ਦੀ ਸਜ਼ਾ ਕੱਟਣਗੇ, ਕਿਉਂਕਿ ਕਾਂਗੋ ਨੇ 2003 ਤੋਂ ਮੌਤ ਦੀ ਸਜ਼ਾ ’ਤੇ ਪਾਬੰਦੀ ਲਗਾਈ ਹੋਈ ਹੈ।

ਇਹ ਵੀ ਪੜ੍ਹੋ: ਮਿਸ USA ਰਹੀ ਚੈਸਲੀ ਕ੍ਰਿਸਟ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਸੀ ਤਸਵੀਰ

ਅਮਰੀਕਾ ਦੇ ਸ਼ਾਰਪ ਅਤੇ ਸਵੀਡਨ ਦੇ ਕੈਟਲਨ ਨੂੰ 12 ਮਾਰਚ, 2017 ਨੂੰ ਕਸਾਈ ਮੱਧ ਸੂਬੇ ਵਿਚ ਉਸ ਸਮੇਂ ਹੱਤਿਆ ਕਰ ਦਿੱਤੀ ਸੀ, ਜਦੋਂ ਉਹ ਖੇਤਰ ਵਿਚ ਸਰਗਰਮ ਮਿਲਿਸ਼ੀਆ ਕਾਮਵਿਨਾ ਨਸਾਪੂ ਦੇ ਨੁਮਾਇੰਦਿਆਂ ਨਾਲ ਦੌਰੇ ’ਤੇ ਗਏ ਸਨ। ਸੰਯੁਕਤ ਰਾਸ਼ਟਰ ਦੇ ਇਹ ਦੋਵੇਂ ਮਾਹਰ ਸੁਰੱਖਿਆ ਪ੍ਰੀਸ਼ਦ ਦੀ ਤਰਫੋਂ ਕਸਾਈ ਵਿਚ ਹੋਈ ਹਿੰਸਾ ਦੀ ਜਾਂਚ ਕਰ ਰਹੇ ਸਨ। ਉਨ੍ਹਾਂ ਦੀਆਂ ਲਾਸ਼ਾਂ 2 ਹਫ਼ਤਿਆਂ ਬਾਅਦ ਇਕ ਕਬਰ ਵਿਚੋਂ ਮਿਲੀਆਂ ਸਨ।

ਇਹ ਵੀ ਪੜ੍ਹੋ: ਹੁਣ ਪਾਕਿਸਤਾਨ ਦੇ ਕਿਸਾਨਾਂ ਨੇ ਇਮਰਾਨ ਸਰਕਾਰ ਖ਼ਿਲਾਫ਼ ਖੋਲ੍ਹਿਆ ਮੋਰਚਾ, 14 ਨੂੰ ਕਰਨਗੇ ਵਿਰੋਧ ਪ੍ਰਦਰਸ਼ਨ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News