ਪਾਕਿਸਤਾਨ : ਬਾਜ਼ਾਰ 'ਚ ਲੱਗੀ ਅੱਗ, 500 ਤੋਂ ਵਧੇਰੇ ਦੁਕਾਨਾਂ ਸੜੀਆਂ

Friday, Feb 11, 2022 - 03:02 PM (IST)

ਪਾਕਿਸਤਾਨ : ਬਾਜ਼ਾਰ 'ਚ ਲੱਗੀ ਅੱਗ, 500 ਤੋਂ ਵਧੇਰੇ ਦੁਕਾਨਾਂ ਸੜੀਆਂ

ਇਸਲਾਮਾਬਾਦ (ਵਾਰਤਾ)- ਪਾਕਿਸਤਾਨ ਦੇ ਪੰਜਾਬ ਸੂਬੇ ਦੇ ਇੱਕ ਪ੍ਰਮੁੱਖ ਬਾਜ਼ਾਰ ਵਿੱਚ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਅੱਗ ਕਾਰਨ 500 ਤੋਂ ਵੱਧ ਦੁਕਾਨਾਂ ਸੜ ਕੇ ਸੁਆਹ ਹੋ ਗਈਆਂ।ਜਾਣਕਾਰੀ ਮੁਤਾਬਕ ਵੀਰਵਾਰ ਰਾਤ ਲਾਲਾ ਮੂਸਾ ਸ਼ਹਿਰ ਵਿੱਚ ਲੱਗੀ ਅੱਗ ਨੇ ਕਈ ਦੁਕਾਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਏ.ਆਰ.ਵਾਈ. ਨਿਊਜ਼ ਚੈਨਲ ਨੇ ਕਿਹਾ ਕਿ 20 ਤੋਂ ਵੱਧ ਦਮਕਲ ਗੱਡੀਆਂ ਨੇ 6 ਘੰਟੇ ਦੀ ਜੱਦੋਜਹਿਦ ਦੇ ਬਾਅਦ ਅੱਗ 'ਤੇ ਕਾਬੂ ਪਾਇਆ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦੀ ਜਾਣਕਾਰੀ ਨਹੀਂ ਦਿੱਤੀ ਗਈ।

ਪੜ੍ਹੋ ਇਹ ਅਹਿਮ ਖ਼ਬਰ- ਸ਼ਿਵਰਾਤਰੀ ਤੋਂ ਨੇਪਾਲ 'ਚ ਪਹਿਲਾਂ ਖੋਲ੍ਹੇ ਗਏ ਪਸ਼ੂਪਤੀਨਾਥ ਮੰਦਰ ਦੇ ਦਰਵਾਜ਼ੇ


author

Vandana

Content Editor

Related News