3 ਕੋਰੋਨਾ ਕੇਸ ਮਿਲਣ ’ਤੇ ਚੀਨ ’ਚ 500 ਫਲਾਈਟਾਂ ਰੱਦ, ਸਕੂਲ ਅਤੇ ਟੂਰਿਸਟ ਸਪਾਟ ਬੰਦ

Saturday, Nov 27, 2021 - 03:23 PM (IST)

ਪੇਈਚਿੰਗ- ਚੀਨ ਵਿਚ 3 ਕੋਰੋਨਾ ਕੇਸ ਮਿਲਣ ’ਤੇ ਸਰਕਾਰ ਨੇ ਸ਼ਿੰਘਾਈ ਦੇ 2 ਏਅਰਪੋਰਟਾਂ ਤੋਂ ਉਡਾਣਾਂ ਭਰਨ ਵਾਲੀਆਂ 500 ਫਲਾਈਟਾਂ ਨੂੰ ਸਸਪੈਂਡ ਕਰ ਦਿੱਤਾ ਹੈ। ਸਥਾਨਕ ਪ੍ਰਸ਼ਾਸਨ ਨੇ ਸਕੂਲਾਂ ਅਤੇ ਸਾਰੇ ਟੂਰਿਸਟ ਸਪਾਟ ਨੂੰ ਬੰਦ ਕਰ ਦਿੱਤਾ ਹੈ। ਫਰਵਰੀ 2022 ਦੇ ਵਿੰਟਰ ਓਲੰਪਿਕ ਨੂੰ ਦੇਖਦੇ ਹੋਏ ਚੀਨ ਨੇ ਇਹ ਕਦਮ ਚੁੱਕਿਆ ਹੈ। ਇਸ ਦੌਰਾਨ ਕਈ ਦੇਸ਼ਾਂ ਦੇ ਐਥਲੀਟਸ ਅਤੇ ਮੀਡੀਆਕਰਮੀ ਸ਼ਾਮਲ ਹੋਣਗੇ, ਜਿਸਦੇ ਕਾਰਨ ਕੋਵਿਡ ਟੈਸਟ ਦੀ ਗਿਣਤੀ ਵਧਾ ਦਿੱਤੀ ਗਈ ਹੈ। ਉਥੇ ਮੈਰਾਥਨ ਵੀ ਰੱਦ ਕਰ ਦਿੱਤੀ ਗਈ ਹੈ।

ਸੂਜੌ ਸ਼ਹਿਰ ਸ਼ਿੰਘਾਈ ਤੋਂ ਲਗਭਗ 100 ਕਿਲੋਮੀਟਰ ਦੂਰ ਹੈ, ਇਸਦੀ ਆਬਾਦੀ ਲਗਭਗ 1.3 ਕਰੋੜ ਹੈ। ਪ੍ਰਸ਼ਾਸਨ ਨੇ ਨਿਵਾਸੀਆਂ ਨੂੰ ਸ਼ਹਿਰ ਛੱਡਣ ਤੋਂ ਪਹਿਲਾਂ ਕੋਰੋਨਾ ਨੈਗੇਟਿਵ ਦੀ ਰਿਪੋਰਟ ਦਿਖਾਉਣ ਦੇ ਹੁਕਮ ਜਾਰੀ ਕੀਤੇ ਹਨ। ਸ਼ਹਿਰ ਦੇ ਨਿਵਾਸੀ ਬਾਹਰ ਜਾਣ ਲਈ ਬਸ ਸਰਵਿਸ ਦੀ ਵਰਤੋਂ ਵੀ ਨਹੀਂ ਕਰ ਸਕਦੇ ਹਨ।


cherry

Content Editor

Related News