ਡੀ.ਆਰ. ਕਾਂਗੋ ''ਚ ਟਰੇਨ ਹਾਦਸੇ ਦੌਰਾਨ 50 ਲੋਕਾਂ ਦੀ ਮੌਤ

Thursday, Sep 12, 2019 - 07:15 PM (IST)

ਡੀ.ਆਰ. ਕਾਂਗੋ ''ਚ ਟਰੇਨ ਹਾਦਸੇ ਦੌਰਾਨ 50 ਲੋਕਾਂ ਦੀ ਮੌਤ

ਲੁਬੁਮਬਸ਼ੀ— ਦੱਖਣ-ਪੂਰਬੀ ਕਾਂਗੋ ਲੋਕਤੰਤਰੀ ਗਣਰਾਜ 'ਚ ਵੀਰਵਾਰ ਨੂੰ ਇਕ ਟਰੇਨ ਦੇ ਪਟੜੀ ਤੋਂ ਉਤਰ ਜਾਣ ਕਾਰਨ 50 ਲੋਕਾਂ ਦੀ ਮੌਤ ਹੋ ਗਈ। ਮਨੁੱਖੀ ਕਾਰਜਾਂ ਦੇ ਮੰਤਰੀ ਸਟੀਵ ਐਮਬਿਕਈ ਨੇ ਇਕ ਟਵੀਟ 'ਚ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਲਿਖਿਆ, ''ਇਕ ਹੋਰ ਹਾਦਸਾ! ਮਯੀਬਾਰਿਦੀ ਦੇ ਕੋਲ ਤੰਗਾਨਯਿਕਾ 'ਚ ਸਵੇਰੇ ਤਿੰਨ ਵਜੇ ਇਕ ਟਰੇਨ ਪਟੜੀ ਤੋਂ ਉਤਰੀ। ਕਰੀਬ 50 ਲੋਕਾਂ ਦੀ ਮੌਤ ਹੋ ਗਈ ਹੈ ਤੇ ਹੋਰ ਕਈ ਲੋਕ ਜ਼ਖਮੀ ਹਨ।''

ਕਾਂਗੋ 'ਚ ਰੇਲ ਪਟੜੀਆਂ ਖਸਤਾਹਾਲ ਹਨ। ਦੇਸ਼ 'ਚ ਬਹੁਤੀਆਂ ਰੇਲ ਪਟੜੀਆਂ 1960 ਤੋਂ ਬਾਅਦ ਬਦਲੀਆਂ ਨਹੀਂ ਗਈਆਂ। ਮਾਰਚ ਮਹੀਨੇ ਦੇਸ਼ ਦੇ ਮੱਧ ਸੂਬੇ ਕਸਾਈ 'ਚ ਇਕ ਟਰੇਨ ਹਾਦਸੇ ਦੀ ਸ਼ਿਕਾਰ ਹੋ ਗਈ ਸੀ, ਜੋ ਕਿ ਗੈਰ-ਕਾਨੂੰਨੀ ਯਾਤਰੀਆਂ ਨੂੰ ਲਿਜਾ ਰਹੀ ਸੀ। ਇਸ ਦੌਰਾਨ 24 ਲੋਕਾਂ ਦੀ ਮੌਤ ਹੋ ਗਈ ਸੀ ਤੇ ਹੋਰ 34 ਲੋਕ ਜ਼ਖਮੀ ਹੋ ਗਏ ਸਨ।


author

Baljit Singh

Content Editor

Related News