ਅਮਰੀਕਾ: ਕੋਵਿਡ-19 ਨਾਲ ਜੁੜੀ ਸੋਜ ਜਿਹੀ ਦੁਰਲੱਭ ਬੀਮਾਰੀ ਨਾਲ 5 ਸਾਲਾ ਬੱਚੇ ਦੀ ਮੌਤ
Saturday, May 09, 2020 - 04:28 PM (IST)

ਨਿਊਯਾਰਕ- ਕੋਰੋਨਾ ਵਾਇਰਸ ਨਾਲ ਜੁੜੀ ਇਕ ਦੁਰਲੱਭ ਬੀਮਾਰੀ ਨਾਲ ਨਿਊਯਾਰਕ ਵਿਚ ਇਕ ਪੰਜ ਸਾਲ ਦੇ ਲੜਕੇ ਦੀ ਮੌਤ ਹੋ ਗਈ ਹੈ, ਜਦਕਿ ਇਕ ਹੋਰ ਸੱਤ ਸਾਲ ਦੇ ਲੜਕੇ ਦੀ ਮੌਤ ਦੀ ਜਾਂਚ ਕੀਤੀ ਜਾ ਰਹੀ ਹੈ। ਅਸਲ ਵਿਚ ਬੱਚੇ ਨੂੰ ਸੋਜ ਦੀ ਸਮੱਸਿਆ ਸੀ।
ਨਿਊਯਾਰਕ ਸਟੇਟ ਹੈਲਥ ਡਿਪਾਰਟਮੈਂਟ ਬੱਚਿਆਂ ਦੀਆਂ ਮੌਤਾਂ ਵਿਚ ਗੰਭੀਰ ਬੀਮਾਰੀ ਦੇ ਕਈ ਮਾਮਲਿਆਂ ਦੀ ਜਾਂਚ ਕਰ ਰਿਹਾ ਹੈ, ਜਿਹਨਾਂ ਨੂੰ ਪੀਡੀਆਟ੍ਰਿਕ ਮਲਟੀ-ਸਿਸਟਮ ਇਨਫਲੇਮੇਟ੍ਰੀ ਸਿੰਡ੍ਰਾਮ ਐਸੋਸੀਏਟਿਡ ਵਿਦ ਕੋਵਿਡ-19 ਕਿਹਾ ਜਾਂਦਾ ਹੈ। ਨਿਊਯਾਰਕ ਵਿਚ 73 ਅਜਿਹੇ ਮਾਮਲੇ ਸਾਹਮਣੇ ਆਏ ਹਨ, ਜਿਥੇ ਬੱਚਿਆਂ ਨੂੰ ਕੋਵਿਡ-19 ਦੇ ਕਾਰਣ ਸੰਭਾਵਿਤ ਕਾਵਾਸਾਕੀ ਰੋਗ ਜਿਹੇ ਲੱਛਣ ਮਹਿਸੂਸ ਹੋ ਰਹੇ ਹਨ। ਅਧਿਕਾਰੀਆਂ ਨੇ ਕਿਹਾ ਕਿ ਵੀਰਵਾਰ ਨੂੰ ਨਿਊਯਾਰਕ ਸ਼ਹਿਰ ਵਿਚ ਕੋਵਿਡ-19 ਨਾਲ ਜੁੜੀਆਂ ਜਟਿਲਤਾਵਾਂ ਕਾਰਣ 5 ਸਾਲ ਦੇ ਬੱਚੇ ਦੀ ਮੌਤ ਹੋ ਗਈ ਹੈ। ਨਿਊਯਾਰਕ ਦੇ ਅਪਸਟ੍ਰੀਮ ਵਿਚ ਵੈਸਟਚੇਸਟਰ ਕਾਊਂਟੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਿਛਲੇ ਹਫਤੇ ਵਲਹਲਾ ਵਿਚ ਮਾਰੀਆ ਫੇਰੀ ਚਿਲਡ੍ਰਨ ਹਸਪਤਾਲ ਵਿਚ 7 ਸਾਲ ਦੇ ਬੱਚੇ ਦੀ ਦੇਰ ਰਾਤ ਮੌਤ ਹੋ ਗਈ ਸੀ।
ਮਾਰੀਆ ਫੇਰੀ ਚਿਲਡ੍ਰਨ ਹਸਪਤਾਲ ਦੇ ਫਿਜ਼ੀਸ਼ੀਅਨ-ਇਨ-ਚੀਫ ਮਾਈਕਲ ਗੇਵਿਟਜ਼ ਨੇ ਕਿਹਾ ਕਿ ਬੱਚੇ ਨੂੰ ਗੰਭੀਰ ਨਿਊਰੋਲਾਜੀਕਲ ਜਟਿਲਤਾਵਾਂ ਦਾ ਸਾਹਮਣਾ ਕਰਨਾ ਪਿਆ। ਅਧਿਕਾਰੀ ਇਹ ਦੇਖਣ ਦੇ ਲਈ ਲੜਕੇ ਦੀ ਮੌਤ ਦੀ ਜਾਂਚ ਕਰ ਰਹੇ ਹਨ ਕਿ ਕੀ ਇਹ ਸਿੰਡ੍ਰਾਮ ਨਾਲ ਜੁੜਿਆ ਹੋਇਆ ਹੈ। ਇਹ ਕੁਝ ਅਜਿਹਾ ਹੈ, ਜਿਸ 'ਤੇ ਸਾਨੂੰ ਗੰਭੀਰਤਾ ਨਾਲ ਵਿਚਾਰ ਕਰਨਾ ਹੈ।
ਸੂਬੇ ਦੇ ਗਵਰਨਰ ਨੇ ਕਿਹਾ ਕਿ ਅਜੇ ਵੀ ਬਹੁਤ ਕੁਝ ਅਜਿਹਾ ਹੈ ਜੋ ਕੋਵਿਡ-19 ਬਾਰੇ ਨਹੀਂ ਪਤਾ ਹੈ ਤੇ ਸ਼ੁਰੂਆਤ ਵਿਚ ਸਾਨੂੰ ਵਿਸ਼ਵਾਸ ਸੀ ਕਿ ਇਸ ਵਾਇਰਸ ਦੇ ਬਾਰੇ ਵਿਚ ਚੰਗੀ ਖਬਰ ਇਹ ਸੀ ਕਿ ਇਹ ਬੱਚਿਆਂ ਨੂੰ ਪ੍ਰਭਾਵਿਤ ਨਹੀਂ ਕਰਦਾ ਸੀ। ਹੁਣ ਸਾਡੇ ਕੋਲ ਇਕ ਨਵਾਂ ਮੁੱਦਾ ਹੈ, ਜਿਸ ਨੂੰ ਅਸੀਂ ਦੇਖ ਰਹੇ ਹਾਂ ਕਿ ਇਥੇ ਕੋਵਿਡ-19 ਵਾਇਰਸ ਨਾਲ ਪ੍ਰਭਾਵਿਤ ਕੁਝ ਬੱਚੇ ਕਾਵਾਸਾਕੀ ਬੀਮਾਰੀ ਜਾਂ ਵਾਇਰਸ ਜਿਹੇ ਲੱਛਣਾਂ ਨਾਲ ਬੀਮਾਰ ਹੋ ਰਹੇ ਹਨ। ਇਹ ਅਸਲ ਵਿਚ ਦਰਦਨਾਕ ਖਬਰ ਹੋਵੇਗੀ ਤੇ ਇਸ ਵਾਇਰਸ ਦੇ ਖਿਲਾਫ ਸਾਡੀ ਲੜਾਈ ਵਿਚ ਇਕ ਪੂਰੀ ਤਰ੍ਹਾਂ ਨਾਲ ਵੱਖਰਾ ਅਧਿਆਏ ਖੋਲ੍ਹੇਗੀ।