ਮੈਕਸੀਕੋ ''ਚ ਆਜ਼ਾਦੀ ਦਿਵਸ ਦਾ ਜਸ਼ਨ ਮਨਾ ਰਹੇ ਲੋਕਾਂ ''ਤੇ ਗੋਲੀਬਾਰੀ, 5 ਦੀ ਮੌਤ
Tuesday, Sep 17, 2019 - 02:14 AM (IST)

ਮੈਕਸੀਕੋ ਸਿਟੀ - ਮੈਕਸੀਕੋ ਦੇ ਦੱਖਣ-ਪੂਰਬੀ ਖੇਤਰ 'ਚ ਸਥਿਤ ਇਕ ਬਾਰ 'ਚ ਬੰਦੂਕਧਾਰੀਆਂ ਨੇ 5 ਲੋਕਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਰਾਤ ਨੂੰ ਉਸ ਸਮੇਂ ਹੋਈ ਜਦ ਦੇਸ਼ ਆਜ਼ਾਦੀ ਦਿਵਸ ਦਾ ਜਸ਼ਨ ਮਨਾ ਰਿਹਾ ਸੀ। ਤਬਾਸਕੋ ਦੀ ਖਾੜੀ ਤੱਟੀ ਰਾਜ 'ਚ ਅਭਿਯੋਜਕ ਦਫਤਰ ਨੇ ਇਕ ਬਿਆਨ 'ਚ ਦੱਸਿਆ ਕਿ ਸਾਰੇ ਪੀੜਤ ਮਰਦ ਹਨ ਅਤੇ ਇਨਾਂ 'ਚੋਂ 3 ਭਰਾ ਸਨ।