ਇਟਲੀ ਦੇ ਨਰਸਿੰਗ ਹੋਮ ’ਚ ਸ਼ੱਕੀ ਗੈਸ ਲੀਕ ਹੋਣ ਕਾਰਣ 5 ਲੋਕਾਂ ਦੀ ਮੌਤ

Saturday, Jan 16, 2021 - 08:14 PM (IST)

ਮਿਲਾਨ-ਇਟਲੀ ਦੇ ਹੋਮ ਸ਼ਹਿਰ ਨੇੜੇ ਇਕ ਨਰਸਿੰਗ ਹੋਮ ’ਚ ਰਹਿਣ ਵਾਲੇ ਪੰਜ ਬਜ਼ੁਰਗਾਂ ਦੀ ਸ਼ੱਕੀ ਕਾਰਬਨ ਮੋਨੋਆਕਸਾਈਡ ਗੈਸ ਦੇ ਲੀਕ ਹੋਣ ਕਾਰਣ ਮੌਤ ਹੋ ਗਈ ਅਤੇ 2 ਹੋਰ ਮੁਲਾਜ਼ਮਾਂ ਨੂੰ ਗੰਭੀਰ ਹਾਲਤ ’ਚ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਇਟਲੀ ਦੀ ਮੀਡੀਆ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਦਮਕਲ ਮੁਲਾਜ਼ਮਾਂ ਨੇ ਲਾਨੂਵੀਉ ਕਸਬੇ ’ਚ ਹੋਈ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ, ਨਾਲ ਹੀ ਗੈਸ ਲੀਕ ਹੋਣ ਦਾ ਖਦਸ਼ਾ ਜਤਾਇਆ।

ਇਹ ਵੀ ਪੜ੍ਹੋ -ਜਹਾਜ਼ ਹਾਦਸੇ ਦੀ ਜਾਂਚ ’ਚ ਸਹਿਯੋਗ ਲਈ ਅਮਰੀਕਾ ਦੀ NTSB ਟੀਮ ਇੰਡੋਨੇਸ਼ੀਆ ਪਹੁੰਚੀ

ਸਮਾਚਾਰ ਕਮੇਟੀ ਏ.ਐੱਨ.ਐੱਸ.ਏ. ਨੇ ਆਪਣੀ ਇਕ ਖਬਰ ’ਚ ਕਿਹਾ ਕਿ ਨਰਸਿੰਗ ਹੋਮ ਦੇ ਇਕ ਮੁਲਾਜ਼ਮ ਨੇ ਲੋਕਾਂ ਨੂੰ ਉਥੇ ਬੇਹੋਸ਼ ਪਾਇਆ ਸੀ। ਜ਼ਿਕਰਯੋਗ ਹੈ ਕਿ ਇਕ ਮੁਲਾਜ਼ਮ ਦੇ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹੋਣ ਤੋਂ ਬਾਅਦ ਇਸ ਹਫਤੇ ਨਰਸਿੰਗ ਹੋਮ ’ਚ ਰਹਿਣ ਵਾਲੇ ਸਾਰੇ ਲੋਕਾਂ ਅਤੇ ਮੁਲਾਜ਼ਮਾਂ ਦੀ ਜਾਂਚ ਕਰਵਾਈ ਗਈ ਜਿਸ ’ਚ 9 ਲੋਕਾਂ ਅਤੇ ਤਿੰਨ ਸਟਾਫ ਮੁਲਾਜ਼ਮਾਂ ’ਚ ਇਨਫੈਕਸ਼ਨ ਦੀ ਪੁਸ਼ਟੀ ਹੋਈ।

ਇਹ ਵੀ ਪੜ੍ਹੋ -ਚੀਨ ਨੇ ਕੋਰੋਨਾ ਦੇ ਵਧਦੇ ਮਾਮਲਿਆਂ ਦੌਰਾਨ 5 ਦਿਨਾਂ ’ਚ ਤਿਆਰ ਕੀਤਾ 1500 ਕਮਰਿਆਂ ਵਾਲਾ ਹਸਪਤਾਲ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News