ਅਮਰੀਕਾ ਦੇ ਓਹੀਓ ''ਚ ਘਰ ''ਚ ਲੱਗੀ ਅੱਗ, 3 ਬੱਚਿਆਂ ਸਮੇਤ ਹੋਈ 5 ਲੋਕਾਂ ਦੀ ਮੌਤ

Wednesday, Sep 15, 2021 - 10:26 PM (IST)

ਅਮਰੀਕਾ ਦੇ ਓਹੀਓ ''ਚ ਘਰ ''ਚ ਲੱਗੀ ਅੱਗ, 3 ਬੱਚਿਆਂ ਸਮੇਤ ਹੋਈ 5 ਲੋਕਾਂ ਦੀ ਮੌਤ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ਦੇ ਓਹੀਓ 'ਚ ਸੋਮਵਾਰ ਨੂੰ ਵਾਪਰੇ ਇੱਕ ਘਰੇਲੂ ਅਗਨੀ ਹਾਦਸੇ 'ਚ ਪੰਜ ਲੋਕਾਂ ਦੀ ਮੌਤ ਹੋਈ ਹੈ। ਇਸ ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਸਵੇਰੇ ਉੱਤਰੀ ਓਹੀਓ 'ਚ ਇੱਕ ਘਰ 'ਚ ਭਿਆਨਕ ਅੱਗ ਲੱਗਣ ਨਾਲ ਤਿੰਨ ਬੱਚਿਆਂ ਅਤੇ ਦੋ ਬਾਲਗ ਵਿਅਕਤੀਆਂ ਦੀ ਮੌਤ ਹੋਈ ਹੈ। ਸੋਮਵਾਰ ਸਵੇਰੇ 1 ਵਜੇ ਦੇ ਕਰੀਬ ਕਲੀਵਲੈਂਡ ਦੇ ਦੱਖਣ 'ਚ ਅਕਰੋਨ 'ਚ ਸਥਿਤ ਘਰ ਨੂੰ ਅੱਗ ਲੱਗਣ ਤੋਂ ਬਾਅਦ ਚਾਰ ਹੋਰ ਲੋਕ ਜ਼ਖਮੀ ਵੀ ਹੋਏ ਹਨ।

ਇਹ ਵੀ ਪੜ੍ਹੋ : ਇੰਡੋਨੇਸ਼ੀਆ ਦੇ ਪਾਪੂਆ 'ਚ ਹਾਦਸਾਗ੍ਰਸਤ ਹੋਇਆ ਜਹਾਜ਼, ਚਾਲਕ ਦਲ ਦੇ ਤਿੰਨਾਂ ਮੈਂਬਰਾਂ ਦੀ ਮੌਤ

ਅਕਰੋਨ ਪਬਲਿਕ ਸਕੂਲ ਨੇ ਦੱਸਿਆ ਕਿ ਮ੍ਰਿਤਕ ਬੱਚਿਆਂ ਦੀ ਉਮਰ 5, 11 ਅਤੇ 16 ਸਾਲ ਸੀ। ਅਧਿਕਾਰੀਆਂ ਵੱਲੋਂ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਜਾਰੀ ਹੈ ਜਦਕਿ ਫਾਇਰ ਅਧਿਕਾਰੀਆਂ ਨੇ ਘਟਨਾ ਬਾਰੇ ਕੋਈ ਵੇਰਵਾ ਜਾਰੀ ਨਹੀਂ ਕੀਤਾ। ਫਾਇਰ ਵਿਭਾਗ ਅਨੁਸਾਰ ਜਦੋਂ ਫਾਇਰ ਫਾਈਟਰ ਕਾਰਵਾਈ ਕਰਦਿਆਂ ਘਰ ਪਹੁੰਚੇ ਤਾਂ ਘਰ ਦੇ ਤਿੰਨ ਪਾਸਿਆਂ ਤੋਂ ਅੱਗ ਦੀਆਂ ਲਪਟਾਂ ਚੱਲ ਰਹੀਆਂ ਸਨ। ਜਾਣਕਾਰੀ ਅਨੁਸਾਰ ਗੁਆਂਢੀਆਂ ਨੇ ਘਟਨਾ ਦੌਰਾਨ ਪੀੜਤਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਮਾਸੂਮ ਬੱਚਿਆਂ ਦੀ ਜਾਨ ਨਹੀਂ ਬਚ ਸਕੀ।

ਇਹ ਵੀ ਪੜ੍ਹੋ : ਸਕਾਟਲੈਂਡ: 2021 ਦੇ ਪਹਿਲੇ ਅੱਧ 'ਚ ਨਸ਼ਿਆਂ ਨਾਲ ਹੋਈਆਂ 700 ਤੋਂ ਵੱਧ ਮੌਤਾਂ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News