ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ 5 ਸੰਸਦੀ ਮੈਂਬਰ ਬਰਖਾਸਤ

09/14/2019 11:26:29 PM

ਕੋਲੰਬੋ - ਸ਼੍ਰੀਲੰਕਾ ਦੇ ਰਾਸ਼ਟਰਪਤੀ ਮੈਤ੍ਰੀਪਾਲਾ ਸਿਰੀਸੇਨਾ ਨੇ ਸ਼ਨੀਵਾਰ ਨੂੰ ਆਪਣੀ ਸ਼੍ਰੀਲੰਕਾ ਫ੍ਰੀਡਮ ਪਾਰਟੀ ਦੇ 5 ਸੰਸਦੀ ਮੈਂਬਰਾਂ ਨੂੰ ਅਨੁਸ਼ਾਸਨ ਭੰਗ ਕਰਨ ਲਈ ਬਰਖਾਸਤ ਕਰ ਦਿੱਤਾ। ਇਸ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਵਿਰੋਧੀ ਧੜੇ ਨਾਲ ਗਠਜੋੜ ਕਰਨ ਅਤੇ ਉਸ ਦਾ ਪ੍ਰਚਾਰ ਕਰਨ ਲਈ ਉਨ੍ਹਾਂ ਨੂੰ ਬਰਖਾਸਤ ਕੀਤਾ ਗਿਆ ਹੈ।

ਸ਼੍ਰੀਲੰਕਾ ਫ੍ਰੀਮਡ ਪਾਰਟੀ (ਐੱਸ. ਐੱਲ. ਐੱਫ. ਪੀ.) 'ਚ ਰਾਸ਼ਟਰਪਤੀ ਚੋਣਾਂ ਲਈ ਆਪਣੇ ਉਮੀਦਵਾਰ ਦੇ ਨਾਂ 'ਤੇ ਅਸਪਸ਼ਟਤਾ ਵਿਚਾਲੇ ਸੰਸਦੀ ਮੈਂਬਰਾਂ ਨੂੰ ਬਰਖਾਸਤ ਕੀਤਾ ਗਿਆ ਹੈ। ਚੋਣਾਂ 8 ਦਸੰਬਰ ਤੋਂ ਪਹਿਲਾਂ ਹੋਣੀਆਂ ਹਨ। ਇਹ ਸਪੱਸ਼ਟ ਨਹੀਂ ਹੈ ਕਿ ਸ਼੍ਰੀਲੰਕਾ ਪੋਡੁਜਾਨਾ ਪੇਰਾਮੁਨਾ (ਐੱਸ. ਐੱਲ. ਪੀ. ਪੀ.) ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਗੋਟਾਭਾਆ ਰਾਜਪਕਸ਼ੇ ਨੂੰ ਚੁਣੌਤੀ ਦੇਣ ਲਈ ਐੱਸ. ਐੱਲ. ਐੱਫ. ਪੀ. ਆਪਣਾ ਉਮੀਦਵਾਰ ਖੜ੍ਹਾ ਕਰੇਗੀ ਜਾਂ ਨਹੀਂ। ਐੱਸ. ਐੱਲ. ਐੱਫ. ਪੀ. ਦੇ ਜਨਰਲ ਸਕੱਤਰ ਦਯਾਸਿਰੀ ਜੈਸੇਕਰਾ ਨੇ ਆਖਿਆ ਕਿ ਉਹ ਦੂਜੇ ਦਲਾਂ ਦਾ ਪ੍ਰਚਾਰ ਕਰ ਰਹੇ ਹਨ ਜਿਸ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਹੈ।


Khushdeep Jassi

Content Editor

Related News