ਬ੍ਰਿਟੇਨ ਦੀਆਂ 5 ਮਸਜਿਦਾਂ ''ਚ ਭੰਨਤੋੜ, ਪੁਲਸ ਨੇ ਸ਼ੁਰੂ ਕੀਤੀ ਜਾਂਚ

Friday, Mar 22, 2019 - 01:16 AM (IST)

ਬ੍ਰਿਟੇਨ ਦੀਆਂ 5 ਮਸਜਿਦਾਂ ''ਚ ਭੰਨਤੋੜ, ਪੁਲਸ ਨੇ ਸ਼ੁਰੂ ਕੀਤੀ ਜਾਂਚ

ਲੰਡਨ - ਮੱਧ ਬ੍ਰਿਟੇਨ ਦੇ ਬਰਮਿੰਘਮ ਸ਼ਹਿਰ ਦੀਆਂ 5 ਮਸਜਿਦਾਂ 'ਤੇ ਰਾਤ ਦੇ ਸਮੇਂ ਹਮਲਾ ਕੀਤਾ ਗਿਆ, ਜਿਸ ਤੋਂ ਬਾਅਦ ਅੱਤਵਾਦ ਰੋਕੂ ਈਕਾਈ ਦੇ ਅਧਿਕਾਰੀਆਂ ਅਤੇ ਸਥਾਨਕ ਪੁਲਸ ਨੇ ਜਾਂਚ ਸ਼ੁਰੂ ਕੀਤੀ। ਮਿਡਲੈਂਡਸ ਪੁਲਸ ਨੂੰ ਖਬਰ ਮਿਲੀ ਸੀ ਕਿ ਇਕ ਵਿਅਕਤੀ ਬਰਚਫੀਲਡ ਰੋਡ 'ਤੇ ਜਾਮਾ ਮਸਜਿਦ ਦੀਆਂ ਖਿੜਕੀਆਂ ਤੋੜ ਰਿਹਾ ਹੈ ਅਤੇ ਉਸ ਤੋਂ ਕੁਝ ਹੀ ਦੇਰ ਬਾਅਦ ਸ਼ਹਿਰ ਦੇ ਐਡਿੰਗਟਨ ਇਲਾਕੇ 'ਚ ਇਕ ਮਸਜਿਦ 'ਤੇ ਵੀ ਅਜਿਹਾ ਹੀ ਹਮਲਾ ਹੋਣ ਦੀ ਖਬਰ ਮਿਲੀ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਹਮਲਿਆਂ ਦਾ ਆਪਸ 'ਚ ਸਬੰਧ ਹੈ।

PunjabKesari
ਅੱਤਵਾਦ ਰੋਕੂ ਬਲ ਨੇ ਮਸਜਿਦਾਂ ਅਤੇ ਇਲਾਕਿਆਂ 'ਚ ਗਸ਼ਤ ਕਰਨੀ ਸ਼ੁਰੂ ਕੀਤੀ ਅਤੇ ਹੋਰ ਖੇਤਰਾਂ 'ਚ ਇਸਲਾਮੀ ਪੂਜਾ ਵਾਲੀਆਂ ਥਾਂਵਾਂ ਦੀ ਚੌਕਸ ਵਧਾ ਦਿੱਤੀ ਗਈ। ਪਿਛਲੇ ਸ਼ੁੱਕਰਵਾਰ ਨੂੰ ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਹਮਲੇ 'ਚ 50 ਲੋਕਾਂ ਦੀ ਜਾਨ ਚੱਲੀ ਗਈ ਸੀ। ਵੈਸਟ ਮਿਡਲੈਂਡਸ ਦੇ ਪੁਲਸ ਪ੍ਰਮੁੱਖ ਕਾਂਸਟੇਬਲ ਨੇ ਆਖਿਆ ਕਿ ਮੈਂ ਕਹਿ ਸਕਦਾ ਹਾਂ ਕਿ ਘਟਨਾ ਲਈ ਜ਼ਿੰਮੇਵਾਰ ਲੋਕਾਂ ਦਾ ਪਤਾ ਲਾਉਣ ਲਈ ਪੁਲਸ ਅਤੇ ਅੱਤਵਾਦੀ ਰੋਕੂ ਈਕਾਈ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੀ ਹੈ ਤਾਂ ਜੋ ਮਸਜਿਦਾਂ, ਚਰਚਾਂ ਅਤੇ ਪ੍ਰਾਥਨਾ ਕਰਨ ਵਾਲੀਆਂ ਥਾਂਵਾਂ ਨੂੰ ਸੁਰੱਖਿਆ ਦੇਣ ਦਾ ਭਰੋਸਾ ਅਤੇ ਸਮਰਥਨ ਦਿੱਤਾ ਜਾ ਸਕੇ। ਪੁਲਸ ਪ੍ਰਮੁੱਖ ਨੇ ਆਖਿਆ ਕਿ ਸਾਡੇ ਸਮਾਜ 'ਚ ਇਸ ਤਰ੍ਹਾਂ ਦੇ ਹਮਲਿਆਂ ਲਈ ਕੋਈ ਥਾਂ ਨਹੀਂ ਹੈ ਅਤੇ ਇਨ੍ਹਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੈਂ ਲੋਕਾਂ ਨੂੰ ਫਿਰ ਤੋਂ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਵੈਸਟ ਮਿਡਲੈਂਡਸ ਪੁਲਸ ਦੋਸ਼ੀਆਂ ਨੂੰ ਨਿਆਂ ਦੇ ਕਟਘਿਰੇ 'ਚ ਲਿਆਉਣ ਲਈ ਉਹ ਸਭ ਕੁਝ ਕਰ ਰਹੀ ਹੈ ਜੋ ਕੀਤਾ ਜਾ ਸਕਦਾ ਹੈ। ਬ੍ਰਿਟੇਨ ਦੇ ਗ੍ਰਹਿ ਮੰਤਰੀ ਸਾਜਿਦ ਜਾਵੇਦ ਨੇ ਟਵੀਟ ਕੀਤਾ, ਬਰਮਿੰਘਮ 'ਚ ਰਾਤ ਦੇ ਸਮੇਂ ਮਸਜਿਦਾਂ 'ਚ ਤੋੜਫੋੜ ਦੀਆਂ ਘਟਨਾਵਾਂ ਦੀ ਖਬਰ ਸੁਣ ਕੇ ਚਿੰਤਤ ਹਾਂ।


author

Khushdeep Jassi

Content Editor

Related News