ਪਾਕਿ ''ਚ ਵਾਪਰਿਆ ਸੜਕ ਹਾਦਸਾ, 5 ਦੀ ਮੌਤ

Tuesday, Aug 28, 2018 - 12:53 AM (IST)

ਪਾਕਿ ''ਚ ਵਾਪਰਿਆ ਸੜਕ ਹਾਦਸਾ, 5 ਦੀ ਮੌਤ

ਪੇਸ਼ਾਵਰ— ਉੱਤਰੀ ਪੱਛਮੀ ਪਾਕਿਸਤਾਨ 'ਚ ਸੋਮਵਾਰ ਨੂੰ ਇਕ ਸੜਕ ਹਾਦਸੇ 'ਚ 5 ਵਿਅਕਤੀਆਂ ਦੀ ਮੌਤ ਹੋ ਗਈ। ਜਾਣਕਾਰੀ ਮੁਕਾਬਕ ਇਕ ਕਾਰ 5 ਸਵਾਰੀਆਂ ਨੂੰ ਲੈ ਕੇ ਪੇਸ਼ਾਵਰ ਤੋਂ ਡੇਰਾ ਇਸਮਾਇਲ ਖਾਨ ਵੱਲ ਜਾ ਰਹੀ ਸੀ ਕਿ ਅਚਾਨਕ ਖਮਦਨ ਚੌਂਕ ਨੇੜੇ ਉਹ ਬੇਕਾਬੂ ਹੋ ਗਈ ਤੇ ਯਾਤਰੀਆਂ ਨਾਲ ਭਰੀ ਬੱਸ 'ਚ ਜਾ ਟਕਰਾਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਪੁਲਸ ਨੇ ਦੱਸਿਆ ਕਿ ਕਾਰ 'ਚ ਸਵਾਰ 5 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 2 ਹੋਰ ਜ਼ਖਮੀ ਹੋ ਗਏ ਜਿਨ੍ਹਾਂ 'ਚ ਜ਼ਿਲੇ ਦੇ ਹੈਡਕੁਆਰਟਰ ਹਸਪਤਾਲ 'ਚ ਦਾਖਲ ਕਰਵਾਇਆ ਗਿਆ।


Related News