ਸਪੇਨ ''ਚ ਹੈਲੀਕਾਪਟਰ ਤੇ ਜਹਾਜ਼ ਵਿਚਾਲੇ ਟੱਕਰ, 5 ਦੀ ਮੌਤ
Sunday, Aug 25, 2019 - 10:27 PM (IST)

ਮੈਡ੍ਰਿਡ - ਸਪੇਨ ਦੇ ਮਾਲੋਰਕਾ ਟਾਪੂ 'ਚ ਐਤਵਾਰ ਨੂੰ ਇਕ ਹੈਲੀਕਾਪਟਰ ਅਤੇ ਇਕ ਛੋਟੇ ਜਹਾਜ਼ ਵਿਚਾਲੇ ਹੋਈ ਟੱਕਰ 'ਚ ਘਟੋਂ-ਘੱਟ 5 ਵਿਅਕਤੀਆਂ ਦੀ ਮੌਤ ਹੋ ਗਈ। ਇਹ ਜਾਣਕਾਰੀ ਸਥਆਨਕ ਅਧਿਕਾਰੀਆਂ ਨੇ ਦਿੱਤੀ।
ਸਪੇਨ ਦੇ ਬੇਲੀਐਰਿਕ ਟਾਪੂਆਂ ਦੀ ਖੇਤਰੀ ਸਰਕਾਰ ਨੇ ਇਕ ਟਵੀਟ ਕਰਕੇ ਦੱਸਿਆ ਕਿ ਇਹ ਘਟਨਾ ਸਥਾਨਕ ਸਮੇਂ ਮੁਤਾਬਕ ਦੁਪਹਿਰ 1:35 ਵਜੇ 'ਤੇ ਹੋਈ। ਮਾਲੋਰਕਾ ਟਾਪੂ ਬੇਲੀਐਰਿਕ ਟਾਪੂਆਂ 'ਚੋਂ ਇਕ ਹੈ। ਜਹਾਜ਼ ਦਾ ਮਲਬਾ ਇਕ ਪੇਂਡੂ ਖੇਤਰ ਦੇ ਮਕਾਨਾਂ ਨੇੜੇ ਡਿੱਗਿਆ। ਅਥਾਰਟੀਆਂ ਨੇ ਇਸ ਘਟਨਾ ਦੇ ਬਾਰੇ 'ਚ ਜਾਂਚ ਸ਼ੁਰੂ ਕਰ ਦਿੱਤੀ ਹੈ। ਸਪੇਨ ਦੇ ਪ੍ਰਧਾਨ ਮੰਤਰੀ ਪੇਡ੍ਰੋ ਸਾਂਚੇਜ ਨੇ ਟਵੀਟ ਕਰਕੇ ਪੀੜਤਾਂ ਦੇ ਪਰਿਵਾਰਾਂ ਪ੍ਰਤੀ ਦੁੱਖ ਵਿਅਕਤ ਕੀਤਾ ਹੈ।